Home /punjab /

ਅਕਾਲੀ ਉਮੀਦਵਾਰ ਦੇ ਭਰਾ ਤੇ ਕਾਂਗਰਸੀ ਉਮੀਦਵਾਰ ਦੇ ਪੀਏ 'ਤੇ ਵੱਖ-ਵੱਖ ਮਾਮਲੇ ਦਰਜ  

ਅਕਾਲੀ ਉਮੀਦਵਾਰ ਦੇ ਭਰਾ ਤੇ ਕਾਂਗਰਸੀ ਉਮੀਦਵਾਰ ਦੇ ਪੀਏ 'ਤੇ ਵੱਖ-ਵੱਖ ਮਾਮਲੇ ਦਰਜ  

ਅਕਾਲੀ ਉਮੀਦਵਾਰ ਦੇ ਭਰਾ ਅਤੇ ਕਾਂਗਰਸੀ ਉਮੀਦਵਾਰ ਦੇ ਪੀਏ 'ਤੇ ਵੱਖ ਵੱਖ ਮਾਮਲੇ ਦਰਜ  

ਅਕਾਲੀ ਉਮੀਦਵਾਰ ਦੇ ਭਰਾ ਅਤੇ ਕਾਂਗਰਸੀ ਉਮੀਦਵਾਰ ਦੇ ਪੀਏ 'ਤੇ ਵੱਖ ਵੱਖ ਮਾਮਲੇ ਦਰਜ  

 • Share this:
  ਕੁਨਾਲ ਧੂੜੀਆ
  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਅਤੇ ਹੋਰ ਕੁਝ ਵਿਅਕਤੀਆਂ 'ਤੇ ਥਾਣਾ ਕੋਟਭਾਈ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ।

  ਪਿੰਡ ਦੋਦਾ ਵਾਸੀ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਬੀਤੀ ਰਾਤ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੀ ਘਟਨਾ ਸਬੰਧੀ ਦਰਜ ਕੀਤਾ ਗਿਆ। ਥਾਣਾ ਕੋਟਭਾਈ ਵਿਚ ਐੱਫਆਈਆਰ ਨੰਬਰ 33 ਦਰਜ ਹੋਈ ਹੈ। ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

  ਥਾਣਾ ਕੋਟਭਾਈ ਵਿਚ ਐੱਫਆਈਆਰ 34 ਨੰਬਰ ਦਰਜ ਹੋਈ ਹੈ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਰਣਧੀਰ ਸਿੰਘ ਧੀਰਾ, ਰੌਕਸੀ ਬਰਾੜ 'ਤੇ ਮਾਮਲਾ ਦਰਜ ਹੋਇਆ ਹੈ। ਮਾਮਲਾ ਚੋਣ ਅਬਜ਼ਰਵਰ ਵੱਲੋਂ ਲਾਈ ਟੀਮ ਦੀ ਡਿਊਟੀ 'ਚ ਵਿਘਣ ਪਾਉਣ ਦਾ ਹੈ। ਕੋਟਭਾਈ ਥਾਣੇ ਦੇ ਵਿਚ ਧਾਰਾ 353, 186, 179b ਆਦਿ ਅਧੀਨ ਮਾਮਲਾ ਦਰਜ ਕੀਤਾ ਗਿਆ।
  Published by:Gurwinder Singh
  First published:

  Tags: Assembly Elections 2022, Punjab Assembly election 2022, Punjab Election 2022

  ਅਗਲੀ ਖਬਰ