Home /punjab /

ਕਿਸ ਦੇ ਹਿੱਸੇ ਆਵੇਗਾ ਇਹ ਜਿੱਤ ਦਾ ਲੱਡੂ  

ਕਿਸ ਦੇ ਹਿੱਸੇ ਆਵੇਗਾ ਇਹ ਜਿੱਤ ਦਾ ਲੱਡੂ  

ਕਿਸ

ਕਿਸ ਦੇ ਹਿੱਸੇ ਆਵੇਗਾ ਇਹ ਜਿੱਤ ਦਾ ਲੱਡੂ  

  • Share this:
    ਕੁਨਾਲ ਧੂੜੀਆ

    20 ਫਰਵਰੀ ਨੂੰ ਹੋਈਆਂ ਵੋਟਾਂ ਦਾ ਨਤੀਜਾ ਦੱਸ ਮਾਰਚ ਨੂੰ ਆਉਣਾ, ਹੁਣ ਜਦੋਂ ਨਤੀਜੇ ਵਿਚ ਕੁਝ ਹੀ ਘੰਟੇ ਬਾਕੀ ਹਨ ਤਾਂ ਜਿੱਥੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ । ਉਥੇ ਹੀ ਇਸ ਨਾਲ ਸਬੰਧਤ ਹਰ ਵਰਗ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਹਲਵਾਈਆਂ ਵੱਲੋਂ ਵੱਡੇ ਪੱਧਰ 'ਤੇ ਲੱਡੂਆਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਕ ਹਲਵਾਈ ਵੱਲੋਂ ਤਾਂ ਇਸ ਮੌਕੇ 'ਤੇ ਪੰਜ ਕਿਲੋ ਦਾ ਲੱਡੂ ਬਣਾਇਆ ਗਿਆ ਹੈ । ਇਸ ਹਲਵਾਈ ਅਨੁਸਾਰ ਜੋ ਵੀ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਚੁਣਿਆ ਗਿਆ । ਉਸ ਦਾ ਮੂੰਹ ਮਿੱਠਾ ਲੱਡੂ ਨਾਲ ਕਰਵਾਇਆ ਜਾਵੇਗਾ। ਬੇਸ਼ੱਕ ਪਹਿਲਾਂ ਸਾਈ ਦੇਣ ਵਾਲਾ ਰਿਵਾਜ ਹੁਣ ਨਹੀਂ ਰਿਹਾ ਪਰ ਪਾਰਟੀਆਂ ਦੇ ਵਰਕਰਾਂ ਨੂੰ ਆਪੋ ਆਪਣੀ ਜਿੱਤ ਦੀ ਉਮੀਦ ਹੈ ਅਤੇ ਜੋ ਵੀ ਮਿਲਦਾ ਹੈ ਉਹੀ ਲਡੂਆਂ ਦੀ ਤਿਆਰੀ ਲਈ ਜ਼ਰੂਰ ਕਹਿੰਦਾ ਹੈ । ਇਸ ਲਈ ਉਹ ਵੱਡੇ ਪੱਧਰ \"ਤੇ ਲੱਡੂ ਤਿਆਰ ਕਰਦੇ ਹਨ ਜਿੱਤੇ ਚਾਹੇ ਜੋ ਵੀ ਲੱਡੂਆਂ ਦੀ ਮੰਗ ਤਾਂ ਜਿੱਤ ਤੋਂ ਬਾਅਦ ਹੋਣੀ ਹੈ । ਇਸ ਮੌਕੇ ਮਠਿਆਈ ਵਿਕਰੇਤਾਂ ਅੰਕੁਸ਼ ਗੁੰਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਲੱਡੂ ਨਾਲ ਮੂੰਹ ਮਿੱਠਾ ਕਰਵਾ ਕੇ ਉਹ ਚੁਣੇ ਗਏ ਨਵੇਂ ਵਿਧਾਇਕ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਦੀ ਉਮੀਦ ਕਰਦੇ ਹਨ ਤੇ ਉਹ ਚਾਹੁੰਦੇ ਹਨ ਕਿ ਸ਼ੁੱਭ ਕਾਰਜ ਮੂੰਹ ਮਿੱਠਾ ਕਰਕੇ ਹੀ ਹੋਵੇ ।
    First published:

    Tags: Election Results 2022

    ਅਗਲੀ ਖਬਰ