Home /News /punjab /

ਨਾਭਾ ਵਿਚ 22 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨਾਭਾ ਵਿਚ 22 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

ਪਿੰਡ ਦੁਲੱਦੀ ਦਾ 22 ਸਾਲਾ ਨੌਜਵਾਨ ਅਜੈ ਜੋ ਕਿ ਬੀਤੀ ਸ਼ਾਮ ਘਰ ਤੋਂ ਦੂਸਰੇ ਘਰ ਗਿਆ ਸੀ ਜਿਸ ਦਾ ਘਰ ਪਰਤਦੇ ਸਮੇਂ ਰਸਤੇ ਵਿੱਚ ਅਣਪਛਾਤੇ ਸ਼ਖ਼ਸ ਦੇ ਵਲੋਂ ਤੇਜ਼ਧਾਰ ਚੀਜ਼ ਨਾਲ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ

 • Share this:

  Bhupinder singh

  ਨਾਭਾ- ਪੂਰੇ ਦੇਸ਼ ਭਰ ਦੇ ਅੰਦਰ ਅੱਜ ਦੀਵਾਲੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਬੀਤੀ ਰਾਤ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਜਿੱਥੇ ਕਿ 22 ਸਾਲਾ ਨੌਜਵਾਨ ਅਜੈ ਦਾ ਬੀਤੀ ਰਾਤ ਤੇਜ਼ ਹਥਿਆਰਾਂ ਦੇ ਨਾਲ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਉਥੇ ਹੀ ਨਾਭਾ ਸਦਰ ਪੁਲਸ ਹੁਣ ਇਸ ਕਤਲ ਦੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

  ਨਾਭਾ ਬਲਾਕ ਦੇ ਪਿੰਡ ਦੁਲੱਦੀ ਦਾ 22 ਸਾਲਾ ਨੌਜਵਾਨ ਅਜੈ ਜੋ ਕਿ ਬੀਤੀ ਸ਼ਾਮ ਘਰ ਤੋਂ ਦੂਸਰੇ ਘਰ ਗਿਆ ਸੀ ਜਿਸ ਦਾ ਘਰ ਪਰਤਦੇ ਸਮੇਂ ਰਸਤੇ ਵਿੱਚ ਅਣਪਛਾਤੇ ਸ਼ਖ਼ਸ ਦੇ ਵਲੋਂ ਤੇਜ਼ਧਾਰ ਚੀਜ਼ ਨਾਲ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦੇ ਸਿਰ ਦੇ ਵਿਚੋਂ ਕਾਫੀ ਖੂਨ ਵਗ ਰਿਹਾ ਸੀ ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਤੁਰੰਤ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਅਜੈ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

  ਇਸ ਮੌਕੇ ਮ੍ਰਿਤਕ ਅਜੇ ਦੀ ਮਾਤਾ ਨੇ ਕਿਹਾ ਕਿ ਮੇਰਾ ਬੇਟਾ ਦੂਸਰੇ ਘਰ ਗਿਆ ਸੀ ਜਿਸ ਦਾ ਰਸਤੇ ਦੇ ਵਿੱਚ ਕਿਸੇ ਨੇ ਗਰਦਨ ਦੇ ਪਿਛਲੇ ਪਾਸੇ ਤੇਜ਼ ਚੀਜ਼ ਨਾਲ ਸੱਟ ਮਾਰੀ, ਜਿਸ ਨੂੰ ਬਾਅਦ ਵਿਚ ਹਸਪਤਾਲ ਲਿਆਂਦਾ ਗਿਆ। ਮੇਰੇ ਬੇਟੇ ਦੇ ਸੱਟ ਕਿਸ ਤਰ੍ਹਾਂ ਲੱਗੀ ਇਸ ਬਾਰੇ ਸਾਨੂੰ ਨਹੀਂ ਪਤਾ।

  ਇਸ ਮੌਕੇ ਨਾਭਾ ਸਦਰ ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਕਿਹਾ ਕਿ ਬੀਤੀ ਰਾਤ ਅਜੇ ਨਾਮ ਦੇ ਨੌਜਵਾਨ ਦਾ ਅਣਪਛਾਤੇ ਸ਼ਖਸ ਵੱਲੋਂ ਕਤਲ ਕਰ ਦਿੱਤਾ ਗਿਆ, ਅਸੀਂ ਪਰਿਵਾਰ ਦੇ ਬਿਆਨ ਦਰਜ ਕਰ ਕੇ ਇਸ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੇ ਹਾਂ

  Published by:Ashish Sharma
  First published:

  Tags: Crime, Murder, Nabha, Punjab Police