ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ- ਨਾਬਾਲਿਗ ਨੇ ਹੀ ਕੀਤਾ ਸੀ ਕਤਲ

News18 Punjabi | News18 Punjab
Updated: November 28, 2020, 6:00 PM IST
share image
ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ- ਨਾਬਾਲਿਗ ਨੇ ਹੀ ਕੀਤਾ ਸੀ ਕਤਲ
ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ-

  • Share this:
  • Facebook share img
  • Twitter share img
  • Linkedin share img
ashphaq dhuddy

ਕਰੀਬ ਇਕ ਸਾਲ ਪਹਿਲਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ  ਪਿੰਡ ਰੁਪਾਣਾ ਵਿਖੇ ਇਕ ਬੱਚੇ ਦਾ ਕਤਲ ਕਰ ਦਿੱਤਾ ਗਿਆ । ਇਸ ਬੱਚੇ ਦੀ ਲਾਸ਼ ਝਾੜੀਆਂ ਵਿਚ ਮਿਲੀ ਸੀ। ਕਰੀਬ ਇਕ ਸਾਲ ਬਾਦ ਇਸ ਕਤਲ ਦੀ ਗੁੱਥੀ ਸੁਲਝਾਈ ਗਈ ।

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਰੁਪਾਣਾ ਵਿਖੇ ਪੇਪਰ ਮਿੱਲ ਦੇ ਸਾਹਮਣੇ ਇਕ ਪਰਵਾਸੀ ਮਜਦੂਰ ਦੇ ਬੱਚੇ ਦੀ ਲਾਸ਼ ਝਾੜੀਆਂ ਵਿਚ ਮਿਲੀ ਸੀ । ਇਸ ਸਬੰਧੀ 17 ਸਤੰਬਰ 2019 ਨੂੰ ਮਾਮਲਾ ਦਰਜ ਕੀਤਾ ਗਿਆ। ਬੱਚੇ ਦੇ ਕਤਲ ਦੇ ਇਸ ਮਾਮਲੇ ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬੱਚੇ ਦਾ ਕਤਲ ਗੁਆਂਢ ਚ ਰਹਿੰਦੇ ਇਕ ਬੱਚੇ ਵਲੋਂ ਕੀਤਾ ਗਿਆ ।
ਗੁਆਂਢ ਚ ਰਹਿੰਦਾ ਮੋਹਨ (ਕਾਲਪਨਿਕ ਨਾਮ) ਮਿਰਤਕ ਦੀ ਭੈਣ ਤੇ ਗਲਤ ਨਜਰ ਰੱਖਦਾ ਸੀ ਜਿਸ ਵਿਚ ਮਿਰਤਕ ਦੀ ਭੈਣ ਦੀ ਕੋਈ ਸਹਿਮਤੀ ਨਹੀਂ ਸੀ। ਜਿਸਦਾ ਮਿਰਤਕ ਨੂੰ ਪਤਾ ਸੀ ਅਤੇ ਇਸ ਸਬੰਧੀ ਮਿਰਤਕ ਵਲੋਂ ਰੋਕੇ ਜਾਣ ਤੇ ਮੋਹਨ ਨੇ ਕਿਰਸ਼ਨਾ ਦਾ ਕਤਲ ਕਰ ਦਿੱਤਾ । ਕਥਿਤ ਦੋਸ਼ੀ ਜੁਵੇਈਨਲ ਹੋਣ ਕਾਰਨ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ।
Published by: Ashish Sharma
First published: November 28, 2020, 6:00 PM IST
ਹੋਰ ਪੜ੍ਹੋ
ਅਗਲੀ ਖ਼ਬਰ