Home /News /punjab /

ਲੂਡੋ ਖੇਡਣ ਤੋਂ ਹੋਏ ਝਗੜੇ ਵਿਚ ਦੋਸਤ ਦਾ ਕਤਲ

ਲੂਡੋ ਖੇਡਣ ਤੋਂ ਹੋਏ ਝਗੜੇ ਵਿਚ ਦੋਸਤ ਦਾ ਕਤਲ

ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ 6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ 6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

  • Share this:

ਆਨਲਾਈਨ ਲੁਡੋ ਖੇਡਦੇ ਸਮੇਂ ਇਕ ਨੌਜਵਾਨ 50 ਰੁਪਏ ਲੁਡੋ 'ਚ ਹਾਰ ਗਿਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਹਾਦਸਾ ਅੰਮ੍ਰਿਤਸਰ ਦੇ ਮੋਹਕਮਪੁਰਾ 'ਚ ਵਾਪਰਿਆ। ਬੌਬੀ ਨਾਂ ਦਾ ਇਹ ਸ਼ਖਸ ਆਪਣੇ 2 ਦੋਸਤਾਂ ਨਾਲ ਗਲੀ ਵਿਚ ਹੀ ਲੁਡੋ ਖੇਡ ਰਿਹਾ ਸੀ।

ਬੌਬੀ

ਜਿਸ ਵਿਚ ਉਹ 50 ਰੁਪਏ ਹਾਰ ਗਿਆ। ਰੁਪਏ ਅਗਲੇ ਦਿਨ ਦੇਣ ਲਈ ਕਹਿਕੇ ਜਦੋਂ ਉਹ ਘਰ ਜਾਣ ਲੱਗਾ ਤਾਂ ਉਸਦੇ ਦੋਸਤ ਵਿਸ਼ਾਲ ਅਤੇ ਸੁਖਜਿੰਦਰ ਉਸ ਨਾਲ ਲੜ ਪਏ। ਗੁੱਸੇ ਚ ਆਕੇ ਬੌਬੀ ਨੇ ਉਨ੍ਹਾਂ ਦੇ ਇ ਰਿਕਸ਼ਾ ਦਾ ਸ਼ੀਸ਼ਾ ਭੰਨ ਦਿੱਤਾ ਜਿਸ ਕਰਕੇ ਝਗੜਾ ਹੋਰ ਵੱਧ ਗਿਆ ਜੋ ਰਾਹਗੀਰਾਂ ਨੇ ਵਿਚ ਪੈਕੇ ਛੁਡਵਾਇਆ।

ਮੁਲਜ਼ਮ ਵਿਸ਼ਾਲ ਤੇ ਸੁਖਜਿੰਦਰ

ਪੁਲਿਸ ਨੇ ਦੋਨਾਂ ਮੁਲਜਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਬੌਬੀ ਨੂੰ ਕਹਿ ਕਹਵਾਕੇ ਆਪਣੇ ਨਾਲ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਪੱਥਰਾਂ ਨਾਲ ਮਾਰ ਮਾਰ ਬੌਬੀ ਦਾ ਕਤਲ ਕਰ ਦਿੱਤਾ। ਪੁਲਿਸ ਨੇ cctv ਫੁਟੇਜ ਦੇ ਅਧਾਰ ਤੇ ਦੋਨਾਂ ਮੁਲਜਮਾਂ ਨੂੰ ਫੜਿਆ ਹੈ। ਏ ਰਿਕਸ਼ਾ ਬਰਾਮਦ ਹੋਣਾ ਹਜੇ ਬਾਕੀ ਹੈ। ਮੁਲਜਮਾਂ ਦਾ ਪਿਛਲਾ ਕਰਾਈਮ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਦਾ ਵੀ ਕਹਿਣਾ ਇਹ ਹੀ ਹੈ ਕਿ ਲੁਡੋ ਚ ਹਾਰੇ 50 ਰੁਪਿਆਂ ਅਤੇ ਬਾਅਦ ਚ ਹੋਏ ਝਗੜੇ ਕਰਕੇ ਬੌਬੀ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੀ ਜਾਂਚ ਜਾਰੀ ਹੈ।

Published by:Gurwinder Singh
First published:

Tags: Crime, Murder