Home /News /punjab /

ਸਟੱਡੀ ਵੀਜੇ 'ਤੇ ਕੈਨੇਡਾ ਗਏ ਬਟਾਲਾ ਦੇ ਨੌਜਵਾਨ ਦਾ ਕਤਲ

ਸਟੱਡੀ ਵੀਜੇ 'ਤੇ ਕੈਨੇਡਾ ਗਏ ਬਟਾਲਾ ਦੇ ਨੌਜਵਾਨ ਦਾ ਕਤਲ

ਸਟੱਡੀ ਵੀਜੇ 'ਤੇ ਕੈਨੇਡਾ ਗਏ ਬਟਾਲਾ ਦੇ ਨੌਜਵਾਨ ਦਾ ਕਤਲ (ਫੋਟੋ- ਬਿਸੰਬਰ ਬਿੱਟੂ)

ਸਟੱਡੀ ਵੀਜੇ 'ਤੇ ਕੈਨੇਡਾ ਗਏ ਬਟਾਲਾ ਦੇ ਨੌਜਵਾਨ ਦਾ ਕਤਲ (ਫੋਟੋ- ਬਿਸੰਬਰ ਬਿੱਟੂ)

  • Share this:
    Bishamber Bittu

    ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 23 ਸਾਲ ਦੇ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦਾ ਨੌਜਵਾਨ ਸੁਰਜਦੀਪ ਸਿੰਘ  ਤਿੰਨ ਸਾਲ ਪਹਿਲਾਂ ਕੈਨੇਡਾ ਵਿਚ ਸਟੱਡੀ ਵੀਜ਼ੇ ਉਤੇ ਗਿਆ ਸੀ। ਮ੍ਰਿਤਕ ਸੁਰਜਦੀਪ ਸਿੰਘ ਬਟਾਲਾ ਦੇ ਗ੍ਰੇਟਰ ਕੈਲਾਸ਼ ਕਾਲੋਨੀ ਦਾ ਵਸਨੀਕ ਸੀ। ਉਹ ਤਿੰਨ ਸਾਲ ਪਹਿਲਾਂ ਸਟੱਡੀ ਵੀਜੇ ਉਤੇ ਕੈਨੇਡਾ ਦੇ ਬਰੈਂਪਟਨ ਵਿਚ ਗਿਆ ਸੀ ਅਤੇ ਉਥੇ ਹੀ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਪਸਰ ਗਿਆ।

    ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਰਜਦੀਪ ਸਿੰਘ ਤਿੰਨ ਸਾਲਾਂ ਤੋਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਪੜ੍ਹਾਈ ਕਰ ਰਿਹਾ ਸੀ। ਸਾਨੂੰ ਸਵੇਰੇ 5 ਵਜੇ ਫੋਨ ਆਇਆ ਕਿ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਵੇਲੇ ਲੁੱਟ ਦੇ ਇਰਾਦੇ ਨਾਲ ਦੋ ਅਫਰੀਕੀ ਮੂਲ ਦੇ ਨੌਜਵਾਨਾਂ ਨੇ ਸੁਰਜਦੀਪ  ਉਤੇ ਚਾਕੂਆਂ ਨਾਲ ਹਮਲਾ ਕਰਕੇ  ਘੜੀ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਸੁਰਜਦੀਪ ਦੀ ਜ਼ਖਮੀ ਹਾਲਤ ਵਿਚ ਮੌਕੇ ਉਤੇ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੈਨੇਡਾ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕੈਨੇਡਾ ਵਿਚ ਪੜ੍ਹਨ ਆਏ ਪ੍ਰਵਾਸੀ ਨੌਜਵਾਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਸੁਰਜਦੀਪ ਦੀ ਮ੍ਰਿਤਕ ਦੇਹ ਛੇਤੀ ਪਰਿਵਾਰ ਕੋਲ ਭੇਜੀ ਜਾਵੇ।
    Published by:Ashish Sharma
    First published:

    Tags: Canada, Gurdaspur, Murder

    ਅਗਲੀ ਖਬਰ