Home /News /punjab /

ਬਿਜਲੀ ਦਫ਼ਤਰ ਬਿਲ ਭਰਵਾਉਣ ਗਏ ਨੌਜਵਾਨ ਦਾ ਕਤਲ

ਬਿਜਲੀ ਦਫ਼ਤਰ ਬਿਲ ਭਰਵਾਉਣ ਗਏ ਨੌਜਵਾਨ ਦਾ ਕਤਲ

ਬਿਜਲੀ ਦਫ਼ਤਰ ਬਿਲ ਭਰਵਾਉਣ ਗਏ ਨੌਜਵਾਨ ਦਾ ਕਤਲ

ਬਿਜਲੀ ਦਫ਼ਤਰ ਬਿਲ ਭਰਵਾਉਣ ਗਏ ਨੌਜਵਾਨ ਦਾ ਕਤਲ

 • Share this:

   Gurdeep Singh

  ਪਾਈਲ ਦੇ ਪਿੰਡ ਲਹਿਲ ਤੋਂ ਧਮੋਟ ਬਿਜਲੀ ਦਫ਼ਤਰ ਵਿਖੇ ਬਿਜਲੀ ਦਾ ਬਿਲ ਭਰਵਾਉਣ ਗਏ ਨੌਜਵਾਨ ਦਾ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਿਸ ਦੀ ਲਾਸ਼ ਨਹਿਰ ਦੇ ਲਾਗੇ ਖੇਤਾਂ 'ਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਦਾ ਨੌਜਆਨ ਸਤਵਿੰਦਰ ਸਿੰਘ (25) ਪੁੱਤਰ ਸਰਬਜੀਤ ਸਿੰਘ ਉਪ ਮੰਡਲ ਦਫ਼ਤਰ ਧਮੋਟ ਵਿਖੇ ਬਿਜਲੀ ਦਾ ਬਿੱਲ ਭਰਾਉਣ ਲਈ ਗਿਆ ਸੀ, ਜਿਸ ਦਾ ਬਾਅਦ ਦੁਪਹਿਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨਹਿਰ ਦੇ ਨੇੜੇ ਖੇਤਾਂ ਦੇ ਲਾਗੇ ਲਾਸ਼ ਮਿਲੀ ਹੈ ਜਿਸ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।

  ਡੀਐੱਸਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਤਲ ਰਾਡ ਵਰਗੇ ਹਥਿਆਰ ਨਾਲ ਸਿਰ 'ਚ ਗੁਝੀਆ ਸੱਟਾਂ ਮਾਰ ਕੇ ਕੀਤਾ ਗਿਆ ਹੈ। ਪੁਲਿਸ ਪਾਰਟੀ ਤੇ ਡਾਗ ਸਕਾਉਂਡ ਤੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਤੇ ਇੱਕ ਪੁੱਤਰ ਛੱਡ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਮੁੰਬਈ ਵਿਖੇ ਨੌਕਰੀ ਕਰ ਰਹੇ ਹਨ। ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਦਾ ਸਸਕਾਰ ਪਿਤਾ ਦੇ ਪਿੰਡ ਪਹੁੰਚਣ ਉਪਰੰਤ ਕੀਤਾ ਜਾਵੇਗਾ। ਇਸ ਕਤਲ ਦੇ ਕਾਰਨਾਂ ਸਬੰਧੀ ਪਰਿਵਾਰ ਵੱਲੋਂ ਅਣਜਾਣਤਾ ਪ੍ਰਗਟਾਈ ਜਾ ਰਹੀ ਹੈ। ਪੁਲਿਸ ਅਨੁਸਾਰ ਤਫ਼ਤੀਸ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਜਲਦ ਹੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ।

  Published by:Ashish Sharma
  First published:

  Tags: Crime, Khanna, Murder