• Home
  • »
  • News
  • »
  • punjab
  • »
  • MUSLIM GROOM WEARS TURBAN THANK SIKHS PICTURES VIRAL ON SOCIAL MEDIA

ਮੁਸਲਿਮ ਨੌਜਵਾਨ ਨੇ ਪੱਗ ਬੰਨ੍ਹ ਕੇ ਕੀਤੀਆਂ ਨਿਕਾਹ ਦੀਆਂ ਰਸਮਾਂ, ਤਸਵੀਰਾਂ ਵਾਇਰਲ

ਮੁਸਲਿਮ ਨੌਜਵਾਨ ਨੇ ਪੱਗ ਬੰਨ੍ਹ ਕੇ ਕੀਤੀਆਂ ਨਿਕਾਹ ਦੀਆਂ ਰਸਮਾਂ, ਤਸਵੀਰਾਂ ਵਾਇਰਲ

ਮੁਸਲਿਮ ਨੌਜਵਾਨ ਨੇ ਪੱਗ ਬੰਨ੍ਹ ਕੇ ਕੀਤੀਆਂ ਨਿਕਾਹ ਦੀਆਂ ਰਸਮਾਂ, ਤਸਵੀਰਾਂ ਵਾਇਰਲ

  • Share this:
    ਦਿੱਲੀ ਹਿੰਸਾ ਵਿਚਾਲੇ ਅਜਿਹੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹਨ, ਜੋ ਇਸ ਕੜਵਾਹਟ ਦੇ ਮਾਹੌਲ ਵਿਚ ਵੀ ਧਾਰਮਿਕ ਏਕਤਾ ਦੀ ਮਿਸਾਲ ਕਾਇਮ ਕਰ ਰਹੀਆਂ ਹਨ। ਇਕ ਹਿੰਦੂ ਕੁੜੀ ਦੇ ਵਿਆਹ ਵਿੱਚ ਮੁਸਲਮਾਨ ਨੌਜਵਾਨਾਂ ਵੱਲੋਂ ਪਹਿਰਾ ਦੇਣ ਦੇ ਬਾਅਦ ਹੁਣ ਮੁਸਲਮਾਨ ਨੌਜਵਾਨ ਦੁਆਰਾ ਨਿਕਾਹ ਸਮੇਂ ਪੱਗ ਬੰਨ੍ਹਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

    ਪੰਜਾਬ ਦੇ ਗਿੱਦੜਬਾਹਾ ਦੇ ਅਬਦੁਲ ਹਕੀਮ ਨੇ ਆਪਣੇ ਨਿਕਾਹ ਸਮੇਂ ਪੱਗ ਬੰਨ੍ਹੀ। ਪਿਛਲੇ ਦਿਨੀਂ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਦੁਆਰਾ ਮੁਸਲਮਾਨ ਲੋਕਾਂ ਨੂੰ ਸ਼ਰਨ ਦੇਣ ਤੋਂ ਪ੍ਰੇਰਿਤ ਹੋ ਕੇ ਅਬਦੁਲ ਨੇ ਆਪਣੇ ਨਿਕਾਹ ਸਮੇਂ ਪੱਗ ਬੰਨ੍ਹੀ ਹੈ।

    ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਤਸਵੀਰਾਂ

    ਆਪਣੇ ਨਿਕਾਹ ਵਿਚ ਅਬਦੁਲ ਦੇ ਪੱਗ ਬੰਨ੍ਹਣ ਦੇ ਬਾਅਦ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਇਸ ਤਸਵੀਰਾਂ ਨੂੰ ਰੇਸ਼ਮਾ ਆਲਮ ਦੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ।



    ਅਬਦੁਲ ਦੇ ਦੋਸਤਾਂ ਨੇ ਵੀ ਬੰਨ੍ਹੀਆਂ ਪੱਗਾਂ

    ਅਬਦੁਲ ਦੇ ਵਿਆਹ ਵਿੱਚ ਸਿਰਫ਼ ਉਨ੍ਹਾਂ ਨੇ ਨਹੀਂ, ਸਗੋਂ ਫਤਹਿਗੜ੍ਹ ਸਾਹਿਬ ਦੇ ਪੰਜੋਲੀ ਪਿੰਡ ਦੇ ਕੁੱਝ ਨੌਜਵਾਨਾਂ ਨੇ ਵੀ ਪੱਗਾਂ ਬੰਨ੍ਹੀਆ ਹਨ। ਖ਼ਬਰ ਲਿਖੇ ਜਾਣ ਤੱਕ ਇਹ ਤਸਵੀਰਾਂ ਨੂੰ ਟਵਿਟਰ ਉੱਤੇ 50 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਮਿਲ ਚੁੱਕੇ ਹਨ।



    ਏਕਤਾ ਦੀ ਮਿਸਾਲ

    ਮੁਸਲਮਾਨ ਨੌਜਵਾਨ ਦੁਆਰਾ ਪੱਗ ਬੰਨ੍ਹ ਕੇ ਨਿਕਾਹ ਦੀ ਰਸਮ ਨੂੰ ਪੂਰਾ ਕਰਨ ਦੇ ਬਾਅਦ ਲੋਕ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਤਸਵੀਰਾਂ ਉੱਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਪਹਿਰਾਵੇ ਨਾਲ ਕੋਈ ਫ਼ਰਕ ਨਹੀਂ ਪੈਂਦਾ, ਇਨਸਾਨ ਦੇ ਅੰਦਰ ਮੁਹੱਬਤ ਹੋਣੀ ਚਾਹੀਦੀ ਹੈ। ਉੱਥੇ ਹੀ, ਇੱਕ ਯੂਜ਼ਰ ਨੇ ਲਿਖਿਆ ਹੈ ਕਿ ਹਿੰਦੁਸਤਾਨ ਵਿੱਚ ਹੀ ਅਜਿਹੀ ਏਕਤਾ ਹੀ ਮਿਸਾਲ ਦੇਖਣ ਨੂੰ ਮਿਲਦੀ ਹੈ। ਉੱਥੇ ਹੀ ,ਇੱਕ ਯੂਜ਼ਰ ਨੇ ਲਿਖਿਆ ਹੈ ਕਿ ਹਿੰਦੁਸਤਾਨ ਨੂੰ ਤਰੱਕੀ ਦੇਣ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ।

    muslim groom wears turban
    ਮੁਸਲਿਮ ਨੌਜਵਾਨ ਨੇ ਪੱਗ ਬੰਨ੍ਹ ਕੇ ਕੀਤੀਆਂ ਨਿਕਾਹ ਦੀਆਂ ਰਸਮਾਂ, ਤਸਵੀਰਾਂ ਵਾਇਰਲ
    Published by:Gurwinder Singh
    First published: