Home /News /punjab /

Punjab Post Poll Alliance: ਭਾਜਪਾ ਨਾਲ ਮੇਰੀ ਸਾਂਝ ਪੰਜਾਬ ਦੇ ਭਲੇ ਲਈ, ਕੇਂਦਰੀ ਹਕੂਮਤ ਨਾਲ ਗੱਠਜੋੜ ਜ਼ਰੂਰੀ ਸੀ: ਕੈਪਟਨ

Punjab Post Poll Alliance: ਭਾਜਪਾ ਨਾਲ ਮੇਰੀ ਸਾਂਝ ਪੰਜਾਬ ਦੇ ਭਲੇ ਲਈ, ਕੇਂਦਰੀ ਹਕੂਮਤ ਨਾਲ ਗੱਠਜੋੜ ਜ਼ਰੂਰੀ ਸੀ: ਕੈਪਟਨ

ਭਾਜਪਾ ਨਾਲ ਮੇਰੀ ਸਾਂਝ ਪੰਜਾਬ ਦੇ ਭਲੇ ਲਈ, ਕੇਂਦਰੀ ਹਕੂਮਤ ਨਾਲ ਗੱਠਜੋੜ ਜ਼ਰੂਰੀ ਸੀ: ਕੈਪਟਨ (ਫਾਇਲ ਫੋਟੋ)

ਭਾਜਪਾ ਨਾਲ ਮੇਰੀ ਸਾਂਝ ਪੰਜਾਬ ਦੇ ਭਲੇ ਲਈ, ਕੇਂਦਰੀ ਹਕੂਮਤ ਨਾਲ ਗੱਠਜੋੜ ਜ਼ਰੂਰੀ ਸੀ: ਕੈਪਟਨ (ਫਾਇਲ ਫੋਟੋ)

Amarinder Singh on post-Poll alliances: ਅਮਰਿੰਦਰ ਨੇ ਕਿਹਾ ਕਿ ਵਿਰੋਧੀ ਧਿਰਾਂ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਹਕੀਕਤ ਇਹ ਹੈ ਕਿ ਕਾਂਗਰਸ ਅਤੇ ‘ਆਪ’ ਸਮੇਤ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾ ਰਹੇ, ਜਦਕਿ ਭਾਜਪਾ ਵੱਲੋਂ ਪੰਜਾਬ ਨਾਲ ਸਬੰਧਤ ਅਨੇਕਾਂ ਹੀ ਮਸਲਿਆਂ ਦਾ ਹੱਲ ਕਰਨ ਕਾਰਨ ਲੋਕ ਅੱਜ ਭਾਜਪਾ ਨੂੰ ਚਾਹੁਣ ਲੱਗੇ ਹਨ, ਇਹੀ ਕਾਰਨ ਹੈ ਕਿ ਅੱਜ ਅਨੇਕਾਂ ਹੀ ਸਿੱਖ ਚਿਹਰੇ ਭਾਜਪਾ ਵਿੱਚ ਜਾ ਰਹੇ ਹਨ।

ਹੋਰ ਪੜ੍ਹੋ ...
 • Share this:
  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਡੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੇਂਦਰੀ ਹਕੂਮਤ ਭਾਜਪਾ ਨਾਲ ਚੋਣ ਗੱਠਜੋੜ ਕਰਨਾ ਜ਼ਰੂਰੀ ਸੀ।

  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਉਹ ਅਗਲੇ ਦਿਨਾਂ ਵਿੱਚ ਪੰਜਾਬ, ਪੰਜਾਬੀਅਤ ਸਮੇਤ ਪੰਥਕ ਮਸਲਿਆਂ ਦੇ ਹੱਲ ਲਈ ਯਤਨ ਜੁਟਾਉਣਗੇ। ਅਮਰਿੰਦਰ ਨੇ ਕਿਹਾ ਕਿ ਵਿਰੋਧੀ ਧਿਰਾਂ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਹਕੀਕਤ ਇਹ ਹੈ ਕਿ ਕਾਂਗਰਸ ਅਤੇ ‘ਆਪ’ ਸਮੇਤ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾ ਰਹੇ, ਜਦਕਿ ਭਾਜਪਾ ਵੱਲੋਂ ਪੰਜਾਬ ਨਾਲ ਸਬੰਧਤ ਅਨੇਕਾਂ ਹੀ ਮਸਲਿਆਂ ਦਾ ਹੱਲ ਕਰਨ ਕਾਰਨ ਲੋਕ ਅੱਜ ਭਾਜਪਾ ਨੂੰ ਚਾਹੁਣ ਲੱਗੇ ਹਨ, ਇਹੀ ਕਾਰਨ ਹੈ ਕਿ ਅੱਜ ਅਨੇਕਾਂ ਹੀ ਸਿੱਖ ਚਿਹਰੇ ਭਾਜਪਾ ਵਿੱਚ ਜਾ ਰਹੇ ਹਨ।

  ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਰਲ ਕੇ ਅਗਲੇ ਦਿਨਾਂ ਵਿੱਚ ਪੰਜਾਬ ਦੀ ਬਿਹਤਰੀ ਲਈ ਹੋਰ ਵੀ ਨਵੇਂ ਪ੍ਰੋਗਰਾਮ ਉਲੀਕਣਗੇ।

  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿੱਚੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਲੋਕਾਂ ਵੱਲੋਂ ਗੱਠਜੋੜ ਨੂੰ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਭਾਜਪਾ ਨਾਲ ਉਨ੍ਹਾਂ ਦੀ ਸਾਂਝ ਪੰਜਾਬ ਦੇ ਭਲੇ ਲਈ ਹੈ ਅਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।
  Published by:Gurwinder Singh
  First published:

  Tags: Assembly Elections 2022, Captain, Captain Amarinder Singh, Punjab Assembly election 2022, Punjab Election 2022

  ਅਗਲੀ ਖਬਰ