Home /News /punjab /

ਡਰੱਗ ਮਾਫੀਆ ਖਿਲਾਫ਼ ਤੇ ਮੁੱਖ ਮੁੱਦਿਆਂ ਉਤੇ ਮੇਰੀ ਲੜਾਈ ਜਾਰੀ ਰਹੇਗੀ : ਨਵਜੋਤ ਸਿੰਘ ਸਿੱਧੂ

ਡਰੱਗ ਮਾਫੀਆ ਖਿਲਾਫ਼ ਤੇ ਮੁੱਖ ਮੁੱਦਿਆਂ ਉਤੇ ਮੇਰੀ ਲੜਾਈ ਜਾਰੀ ਰਹੇਗੀ : ਨਵਜੋਤ ਸਿੰਘ ਸਿੱਧੂ

ਡਰੱਗ ਮਾਫੀਆ ਖਿਲਾਫ਼ ਤੇ ਮੁੱਖ ਮੁੱਦਿਆਂ ਉਤੇ ਮੇਰੀ ਲੜਾਈ ਜਾਰੀ ਰਹੇਗੀ : ਨਵਜੋਤ ਸਿੰਘ ਸਿੱਧੂ

  • Share this:

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਫਿਰ ਕਿਹਾ ਕਿ ਉਹ ਡਰੱਗ ਮਾਫੀਆ ਖਿਲਾਫ਼ ਅਤੇ ਪੰਜਾਬ ਦੇ ਮੁੱਖ ਮੁੱਦਿਆਂ ਉੱਪਰ ਆਪਣੀ ਲੜਾਈ ਜਾਰੀ ਰੱਖਣਗੇ।

ਬਿਕਰਮ ਮਜੀਠੀਆ ਵਿਰੁੱਧ ਦਰਜ ਐਫ.ਆਈ.ਆਰ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਮੀਡੀਆ ਨੂੰ ਕਾਨੂੰਨ ਦੀ ਪਵਿੱਤਰਤਾ ਦਾ ਸਤਿਕਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਵਿਸ਼ਵਾਸ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮਜੀਠੀਆ ਦੇ ਪੱਖ ਵਿਚ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਕੈਪਟਨ ਦੀਆਂ ਕਾਰਵਾਈਆਂ ਤੋਂ ਸਾਫ਼ ਦਿਖ ਰਿਹਾ ਹੈ ਕਿ ਉਸਦੀ ਐਨ.ਡੀ.ਏ. ਸਰਕਾਰ ਨਾਲ ਮਿਲੀਭੁਗਤ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕਾਨੂੰਨ ਅਤੇ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਹ ਬਿਕਰਮ ਮਜੀਠੀਆ ਨੂੰ ਸੁਰੱਖਿਆ ਦਿੰਦਾ ਰਿਹਾ ਹੈ।

ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਇਹ ਵੀ ਦਰਸਾਉਂਦੀਆਂ ਹਨ ਕਿ ਕੈਪਟਨ ਨੇ ਨਜਾਇਜ਼ ਸਿਆਸੀ ਲਾਹਾ ਲੈਣ ਲਈ ਪਵਿੱਤਰ ਗੁਟਕਾ ਸਾਹਿਬ ਹੱਥਾਂ ਵਿਚ ਚੁੱਕ ਕੇ ਪੰਜਾਬ ਵਿੱਚ ਡਰੱਗ ਮਾਫੀਆ ਨਾਲ ਲੜਨ ਦੀ ਝੂਠੀ ਸਹੁੰ ਖਾਧੀ ਸੀ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਇਸ ਐਫ.ਆਈ.ਆਰ ਨੂੰ ਸਿਆਸੀ ਸਟੰਟ ਕਹਿਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ‘ਆਪ’ ਦਾ ਬਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨਾਲ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ, ਜਿਸ ਕਰਕੇ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਦੇ ਕੇਸ ਵਿੱਚ ਬਿਕਰਮ ਮਜੀਠੀਆ ਤੋਂ ਮੁਆਫ਼ੀ (ਲਿਖਤੀ) ਮੰਗੀ ਸੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ‘ਆਪ’ ਅਤੇ ਅਕਾਲੀਆਂ ਦੇ ਸਮਝੌਤੇ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਪੰਜਾਬ ਅਤੇ ਦਿੱਲੀ ਹਵਾਈ ਅੱਡੇ ਦੇ ਮੁਨਾਫ਼ੇ ਵਾਲੇ ਰੂਟ ’ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸੇ ਕਾਰਨ ‘ਆਪ’ ਵੱਲੋਂ ਦਿੱਲੀ ਦੇ ਸਾਬਕਾ ਅਕਾਲੀ ਵਿਧਾਇਕ ਨੂੰ ਦਿੱਲੀ ਵਿੱਚ ਸ਼ਰਾਬ ਦੇ ਠੇਕੇ ਅਲਾਟ ਕੀਤੇ ਗਏ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ, ਕੈਪਟਨ, ਐਨ.ਡੀ.ਏ ਸਰਕਾਰ ਆਦਿ ਵੱਲੋਂ ਬਿਕਰਮ ਮਜੀਠੀਆ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਉਣ ਅਤੇ ਪੰਜਾਬ ਅਤੇ ਇਸਦੇ ਦਿਨੋਂ-ਦਿਨ ਖਤਮ ਹੁੰਦੇ ਜਾ ਰਹੇ ਸੋਮਿਆਂ ਦਾ ਸ਼ੋਸ਼ਣ ਕਰਨ ਅਤੇ ਸੂਬੇ ਨੂੰ ਲੁੱਟਣ ਦੇ ਮਨਸੂਬਿਆਂ ਤਹਿਤ ਪੈਦਾ ਕੀਤੇ ਗਏ ਭੰਬਲਭੂਸੇ ਨੂੰ ਸਮਝਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੂਝ-ਬੂਝ ਨਾਲ ਫ਼ੈਸਲਾ ਲੈਣ ਅਤੇ ਪੰਜਾਬ ਵਿਚ ਜਿਹੜੀ ਤਬਦੀਲੀ ਉਹ ਚਾਹੁੰਦੇ ਹਨ, ਉਸ ਤਬਦੀਲੀ ਦੇ ਝੰਡਾਬਰਦਾਰ ਬਨਣ ਲਈ ਕਿਹਾ।

Published by:Ashish Sharma
First published:

Tags: Assembly Elections 2022, Bikram Singh Majithia, Captain Amarinder Singh, Drugs, Navjot singh sidhu, Punjab Congress, Punjab Election 2022