
ਨਾਭਾ ਬਾਰ ਐਸੋਸੀਏਸ਼ਨ ਦੀ ਚੋਣ, ਗਿਆਨ ਸਿੰਘ ਮੂੰਗੋ ਪ੍ਰਧਾਨ ਬਣੇ
ਨਾਭਾ- ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਖੇ ਬਾਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ ਅਤੇ ਉੱਥੇ ਦੂਜੇ ਪਾਸੇ ਰਿਆਸਤੀ ਸਹਿਰ ਨਾਭਾ ਵਿਖੇ ਬਾਰ ਕੌਂਸਲ ਨਾਭਾ ਦੀ ਚੋਣ ਵਿੱਚ ਦੋ ਉਮੀਦਵਾਰਾਂ ਦੀ ਆਹਮਣੇ ਸਾਹਮਣੇ ਟੱਕਰ ਸੀ। ਗਿਆਨ ਸਿੰਘ ਮੂੰਗੋ ਅਤੇ ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਤੇ ਸੁਰਿੰਦਰਪਾਲ ਸ਼ਰਮਾ ਦੇ ਵਿਚਕਾਰ ਇਹ ਮੁਕਾਬਲਾ ਵੇਖਣ ਨੂੰ ਮਿਲਿਆ। ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਪੁਲਸ ਪ੍ਰਸ਼ਾਸਨ ਵਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
ਨਾਭਾ ਬਾਰ ਐਸੋਸੀਏਸਨ ਦੀ ਚੋਣ ਵਿਚ ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਗਿਆਨ ਸਿੰਘ ਮੂੰਗੋ 66 ਵੋਟਾਂ ਨਾਲ ਜਿੱਤ ਕੇ 21ਵੀਂ ਬਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਮੈਂ ਸਾਰੇ ਹੀ ਵਕੀਲਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ 21ਵੀਂ ਵਾਰ ਚੋਣ ਜਿਤਾ ਕੇ ਮੇਰਾ ਮਾਣ ਵਧਾਇਆ ਹੈ।
ਇਸ ਮੌਕੇ ਤੇ ਸੀਨੀਅਰ ਐਡਵੋਕੇਟ ਸੁਖਦੇਵ ਸਿੰਘ ਨੋਕਵਾਲ ਨੇ ਕਿਹਾ ਕਿ ਇਹ ਚੋਣਾਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ ਅਤੇ ਗਿਆਨ ਸਿੰਘ ਮੂੰਗੋ ਭਾਰੀ ਜਿੱਤ ਹਾਸਲ ਕੀਤੀ ਹੈ ਅਤੇ ਅਸੀਂ ਸਮੁੱਚੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਤੇ ਬਾਰ ਕੌਂਸਲ ਦੇ ਅਬਜ਼ਰਬਰ ਨੇ ਕਿਹਾ ਕਿ ਇਹ ਚੋਣ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਹੈ ਜਿਸ ਵਿੱਚ ਗਿਆਨ ਸਿੰਘ ਮੂੰਗੋ ਛਿਆਹਠ ਵੋਟਾਂ ਨਾਲ ਜਿੱਤ ਪ੍ਰਾਪਤ ਕਰ ਕੇ ਫਿਰ ਦੁਬਾਰਾ ਪ੍ਰਧਾਨ ਬਣੇ ਹਨ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।