Home /News /punjab /

ਨਾਭਾ: ਕਾਂਗਰਸੀ ਆਗੂ ਵੱਲੋਂ ਟਿਕਟ ਨਾ ਮਿਲਣ 'ਤੇ ਆਤਮਹੱਤਿਆ ਦੀ ਧਮਕੀ

ਨਾਭਾ: ਕਾਂਗਰਸੀ ਆਗੂ ਵੱਲੋਂ ਟਿਕਟ ਨਾ ਮਿਲਣ 'ਤੇ ਆਤਮਹੱਤਿਆ ਦੀ ਧਮਕੀ

  • Share this:

ਭੁਪਿੰਦਰ ਸਿੰਘ 

ਨਾਭਾ: ਪੰਜਾਬ ਵਿਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ, ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਨਾਭਾ ਵਿਖੇ ਤੇਈ ਵਾਰਡਾਂ ਵਿਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਜੋ ਫੈਸਲਾ ਕੀਤਾ ਹੈ, ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਨਾਭਾ ਦੇ ਕਾਂਗਰਸੀ ਨਰੇਸ਼ ਕੁਮਾਰ ਸ਼ਰਮਾ ਨੇ ਰੋ-ਰੋ ਕੇ ਬਿਆਨ ਕੀਤਾ ਕਿ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਜੇਕਰ ਮੈਨੂੰ ਟਿਕਟ ਨਹੀਂ ਮਿਲਦੀ ਤਾਂ ਮੈਂ ਆਤਮਹੱਤਿਆ ਕਰਾਂਗਾ ਅਤੇ ਮੈਂ ਸੁਸਾਈਡ ਨੋਟ gਤੇ ਜਿਹੜੇ ਵਿਅਕਤੀਆਂ ਨੇ ਮੇਰੀ ਟਿਕਟ ਕੱਟੀ ਹੈ, ਉਸ ਦਾ ਨਾਮ ਲਿਖ ਕੇ ਮਰਾਂਗਾ।

ਕਾਂਗਰਸੀ ਆਗੂ ਨਰੇਸ਼ ਕੁਮਾਰ ਨੇ ਕਿਹਾ ਕਿ 23 ਵਾਰਡਾਂ ਵਿੱਚੋਂ 13 ਦੇ ਕਰੀਬ ਉਮੀਦਵਾਰ ਉਹ ਹਨ ਜੋ ਅਕਾਲੀ ਦਲ ਅਤੇ ਬੀਜੇਪੀ ਦੇ ਵਰਕਰ ਸਨ, ਉਨ੍ਹਾਂ ਨੂੰ ਟਿਕਟਾਂ ਦੇ ਦਿੱਤੀਆਂ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ।

ਨਰੇਸ਼ ਕੁਮਾਰ ਨੇ ਆਰੋਪ ਲਗਾਉਂਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਪੰਜ ਲੱਖ ਰੁਪਏ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਮੈਂ ਵੀ ਪਾਰਟੀ ਫੰਡ ਦੇਣ ਨੂੰ ਤਿਆਰ ਸੀ। ਇਕ ਪਾਸੇ ਜਿਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀ ਤਾਂ ਦੂਜੇ ਪਾਸੇ ਕਾਂਗਰਸੀ ਆਗੂ ਨਰੇਸ਼ ਕੁਮਾਰ ਆਪਣੀ ਰੋ ਰੋ ਕੇ ਹੱਡਬੀਤੀ ਸੁਣਾ ਰਿਹਾ ਸੀ। ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ 23 ਵਾਰਡਾਂ ਦੀਆਂ ਟਿਕਟਾਂ ਦੀ ਵੰਡ ਸੀ, ਉਹ ਇੱਕੀ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ, ਉਸ ਵਿੱਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ।

Published by:Gurwinder Singh
First published:

Tags: Elections, Punjab Congress