Home /News /punjab /

Nabha : ਨਸ਼ੇੜੀ ਪਿਉ ਨੇ ਤਿੰਨ ਮਹੀਨੇ ਦੀ ਬੱਚੀ ਕੀਤਾ ਕਤਲ, ਦਾਦੀ ਨੇ ਮੰਗੀ ਫਾਂਸੀ

Nabha : ਨਸ਼ੇੜੀ ਪਿਉ ਨੇ ਤਿੰਨ ਮਹੀਨੇ ਦੀ ਬੱਚੀ ਕੀਤਾ ਕਤਲ, ਦਾਦੀ ਨੇ ਮੰਗੀ ਫਾਂਸੀ

Youtube Video

ਤਿੰਨ ਮਹੀਨੇ ਦੀ ਬੱਚੀ ਨੂੰ ਪਿਉ ਨੇ ਕੰਧ ਨਾਲ ਪਟਕ ਕੇ ਮਾਰ ਦਿੱਤਾ ਹੈ। ਘਟਨਾ ਤੋਂ ਬਾਅਦ ਬੱਚੀ ਦੇ ਮਾਪੇ ਫਰਾਰ ਹੋ ਗਏ ਹਨ।  ਪੁਲਿਸ ਨੇ ਬੱਚੀ ਨੇ ਦਾਦੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੀ ਦਾਦੀ ਨੇ ਨੂੰਹ-ਪੁੱਤ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। 

  • Share this:
     ਨਾਭਾ- ਨਾਭਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਨਸ਼ੇੜੀ ਪਿਉ ਨੇ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਦਾ ਕਤਲ ਕਰ ਦਿੱਤਾ ਹੈ। ਤਿੰਨ ਮਹੀਨੇ ਦੀ ਬੱਚੀ ਨੂੰ ਪਿਉ ਨੇ ਕੰਧ ਨਾਲ ਪਟਕ ਕੇ ਮਾਰ ਦਿੱਤਾ ਹੈ। ਘਟਨਾ ਤੋਂ ਬਾਅਦ ਬੱਚੀ ਦੇ ਮਾਪੇ ਫਰਾਰ ਹੋ ਗਏ ਹਨ।  ਪੁਲਿਸ ਨੇ ਬੱਚੀ ਨੇ ਦਾਦੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੀ ਦਾਦੀ ਨੇ ਨੂੰਹ-ਪੁੱਤ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।





    ਨਾਭਾ ਦੇ ਪਾਂਡੂਸਰ ਮੁਹੱਲੇ ਵਿੱਚ ਰਹਿਣ ਵਾਲੇ ਬੱਚੀ ਦੇ ਦਾਦਾ ਸੰਜੀਵ ਕੁਮਾਰ ਅਤੇ ਦਾਦੀ ਮੋਨਾ ਰਾਣੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਡੇਢ ਵਰ੍ਹੇ ਪਹਿਲਾਂ ਉਨ੍ਹਾਂ ਦੇ ਪੁੱਤਰ ਅਜੇ ਕੁਮਾਰ ਦਾ ਵਿਆਹ ਕੀਰਤੀ ਸ਼ਰਮਾ ਨਾਲ ਹੋਇਆ ਸੀ। ਉਨ੍ਹਾਂ ਦਾ ਪੁੱਤ ਨਸ਼ੇ ਦੇ ਆਦੀ ਹੈ। ਬੱਚੀ ਦੀ ਦਾਦੀ ਨੇ ਦੱਸਿਆ ਬੀਤੀ ਰਾਤ ਸ਼ੋਰ ਸੁਣ ਕੇ ਜਦੋਂ ਉਹ ਕਮਰੇ ਵਿਚ ਗਈ ਤਾਂ ਬੱਚੀ ਖੂਨ ਨਾਲ ਲੱਥਪੱਥ ਪਈ ਸੀ ਅਤੇ ਦੀਵਾਰ ਉਤੇ ਵੀ ਖੂਨ ਲੱਗਿਆ ਹੋਇਆ ਸੀ। ਉਹ ਤੁਰਤ ਬੱਚੀ ਨੂੰ ਸਿਵਲ ਹਸਪਤਾਲ ਲੈ ਗਏ ਪਰ ਬੱਚੀ ਦੀ ਜਾਨ ਨਹੀ ਬੱਚ ਸਕੀ। ਪੁਲਿਸ ਨੇ ਬੱਚੀ ਦੇ ਦਾਦਾ-ਦਾਦੀ ਦੇ ਬਿਆਨ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
    Published by:Ashish Sharma
    First published:

    Tags: Crime, Crimes against women, Murder, Patiala

    ਅਗਲੀ ਖਬਰ