ਸਵੇਰ ਦੀ ਸੈਰ 'ਤੇ ਗਏ ਲੈਕਚਰਾਰ ਨੂੰ ਟਰੱਕ ਨੇ ਮਾਰੀ ਫੇਟ, ਮੌਕੇ 'ਤੇ ਹੋਈ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

 • Share this:
  ਪੰਜਾਬ ਵਿੱਚ ਦਿਨੋਂ ਦਿਨ ਲਾਪ੍ਰਵਾਹੀ ਵਾਹਨਾਂ  ਦੇ ਚੱਲਦੇ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਜਿਸ ਦੇ ਤਹਿਤ ਨਾਭਾ ਦੇ ਬੋੜਾ ਗੇਟ ਚੌਕ ਵਿਖੇ  ਚੜ੍ਹਦੇ ਸੂਰਜ ਹੀ   ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਰਵਿੰਦਰ ਸਿੰਘ ਦੇ ਉੱਪਰ ਟਰੱਕ ਚੜ੍ਹਾ ਦਿੱਤਾ ਅਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ। ਰਵਿੰਦਰ ਸਿੰਘ ਨਾਭਾ ਬਲਾਕ ਦੇ ਪਿੰਡ ਮੰਡੌਡ਼ ਦੇ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਸੀ। ਰਵਿੰਦਰ ਸਿੰਘ ਸਹੁਰੇ ਘਰ ਆਇਆ ਹੋਇਆ ਸੀ ਅਤੇ ਸਵੇਰ ਨੂੰ ਸੈਰ ਕਰਨ ਲਈ ਘਰ ਤੋਂ ਨਿਕਲਿਆ ਹੀ ਸੀ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪਈ । ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

  ਪਟਿਆਲਾ ਦੇ ਰਹਿਣ ਵਾਲੇ  ਰਵਿੰਦਰ ਸਿੰਘ ਲੈਕਚਰਾਰ  ਨੂੰ  ਬਿਲਕੁਲ ਨਹੀਂ ਸੀ ਕੀ ਪਤਾ ਕਿ ਉਹ ਸੈਰ ਕਰਨ ਤਾਂ ਜਾ ਰਿਹਾ ਹੈ ਪਰ ਉਸ ਦਾ ਅੱਜ ਆਖਰੀ ਦਿਨ ਹੋਏਗਾ । ਲੈਕਚਰਾਰ ਰਵਿੰਦਰ ਸਿੰਘ  ਨਾਭਾ ਵਿਖੇ ਸਹੁਰੇ ਘਰ ਆਇਆ ਹੋਇਆ ਸੀ  ਜਦੋਂ ਸਵੇਰੇ ਉਹ ਸੈਰ ਕਰਨ ਲਈ ਨਾਭਾ ਦੇ ਬੋੜਾ ਗੇਟ ਚੌਕ ਵਿਖੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ  ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਰਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ।ਰਵਿੰਦਰ ਸਿੰਘ ਦੇ  ਪਰਿਵਾਰ  ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ । ਪਰਿਵਾਰਕ ਮੈਬਰਾਂ ਨੇ ਟਰੱਕ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

  ਮੌਕੇ ਉਤੇ ਪੁੱਜੇ ਪੁਲਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਜੋ ਕਿ ਪੇਸ਼ੇ ਤੋਂ ਸਰਕਾਰੀ ਨੌਕਰੀ ਕਰਦਾ ਸੀ ਜੋ ਕਿ ਸਰਕਾਰੀ ਸਕੂਲ ਵਿੱਚ ਲੈਕਚਰਾਰ ਸੀ ਤੇਜ਼ ਰਫਤਾਰ ਟਰੱਕ ਨੇ ਇਸ ਦੀ ਜਾਨ ਲੈ ਲਈ ਹੈ। ਅਸੀਂ ਇਸ ਸਬੰਧੀ  ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
  Published by:Ashish Sharma
  First published: