Home /News /punjab /

ਨਾਭਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਜਾਂਚ 'ਚ ਜੁਟੀ

ਨਾਭਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਜਾਂਚ 'ਚ ਜੁਟੀ

  • Share this:

ਭੁਪਿੰਦਰ ਸਿੰਘ

ਨਾਭਾ- ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੀ  ਨਰਾਤਾ ਕਲੋਨੀ ਵਿਖੇ ਇੱਕ ਖੇਤ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਵਿਅਕਤੀ ਦੇ ਪਿੱਠ ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਮ੍ਰਿਤਕ ਦੀ ਲਾਸ਼ ਦਾ ਉਦੋਂ ਪਤਾ ਲੱਗਿਆ ਜਦੋਂ ਇਹ ਲਾਸ਼ ਖੇਤਾਂ ਵਿੱਚ ਪਈ ਸੀ ਤੇ ਇਕ ਬੱਚੇ ਵੱਲੋਂ ਇਹ ਲਾਸ਼ ਵੇਖ ਕੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਤੇ ਖੇਤ ਦੇ ਮਾਲਕ ਮੁਹੰਮਦ ਬਸ਼ੀਰ ਨੇ ਕਿਹਾ ਕਿ ਇਸ ਵਿਅਕਤੀ ਦੀ ਲਾਸ਼ ਇੱਥੇ ਕਿਵੇਂ ਪਹੁੰਚੇ ਇਹ ਕਿਸੇ ਨੂੰ ਨਹੀਂ ਪਤਾ ਜਦੋਂ ਮੈਂ  ਮੰਡੀ ਗਿਆ ਹੋਇਆ ਸੀ ਤਾਂ ਮੈਂ ਨੂੰ ਬਾਅਦ ਵਿੱਚ ਬੱਚਿਆਂ ਨੇ ਦੱਸਿਆ  ਕਿ ਖੇਤ ਵਿੱਚ ਲਾਸ਼ ਪਈ ਹੋਈ ਹੈ। ਜਿਸ ਤੋਂ ਬਾਅਦ ਅਸੀਂ ਪੁਲਸ ਨੂੰ ਇਤਲਾਹ ਦਿੱਤੀ ਅਤੇ ਪੁਲੀਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਪੁਲੀਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਖੇਤਾਂ ਵਿਚ ਲਾਸ਼ ਪਈ ਹੈ। ਜਿਸ ਤੋਂ ਬਾਅਦ ਅਸੀਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਸਬੰਧੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ। ਇਸ ਵਿਅਕਤੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਇਸ ਸਬੰਧੀ ਅਸੀਂ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Published by:Ashish Sharma
First published:

Tags: Crime, Nabha