Home /News /punjab /

ਨਾਭਾ: ਪਤਨੀ ਤੋਂ ਤੰਗ ਆਏ ਪਤੀ ਵੱਲੋਂ ਖੁਦਕੁਸ਼ੀ, ਮ੍ਰਿਤਕ ਦੀ ਪਤਨੀ ਤੇ ਮਾਮੇ ਖਿਲਾਫ ਕੇਸ ਦਰਜ

ਨਾਭਾ: ਪਤਨੀ ਤੋਂ ਤੰਗ ਆਏ ਪਤੀ ਵੱਲੋਂ ਖੁਦਕੁਸ਼ੀ, ਮ੍ਰਿਤਕ ਦੀ ਪਤਨੀ ਤੇ ਮਾਮੇ ਖਿਲਾਫ ਕੇਸ ਦਰਜ

ਨਾਭਾ: ਪਤਨੀ ਤੋਂ ਤੰਗ ਆਏ ਪਤੀ ਵੱਲੋਂ ਖੁਦਕੁਸ਼ੀ, ਮ੍ਰਿਤਕ ਦੀ ਪਤਨੀ ਤੇ ਮਾਮੇ ਖਿਲਾਫ ਕੇਸ ਦਰਜ

ਨਾਭਾ: ਪਤਨੀ ਤੋਂ ਤੰਗ ਆਏ ਪਤੀ ਵੱਲੋਂ ਖੁਦਕੁਸ਼ੀ, ਮ੍ਰਿਤਕ ਦੀ ਪਤਨੀ ਤੇ ਮਾਮੇ ਖਿਲਾਫ ਕੇਸ ਦਰਜ

 • Share this:
  Bhupinder Singh
  ਨਾਭਾ: ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ,ਪਰ ਇਸ ਪਵਿੱਤਰ ਰਿਸ਼ਤੇ ਵਿੱਚ ਲਗਾਤਾਰ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ। ਪਤੀ ਪਤਨੀ ਦੀ ਆਪਸੀ ਤਕਰਾਰ ਦੇ ਚੱਲਦੇ ਹਰ ਰੋਜ਼ ਆਤਮ-ਹੱਤਿਆ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਜਾ ਰਿਹਾ ਹੈ।

  ਇਸ ਤਰ੍ਹਾਂ ਦੀ ਦਰਦਨਾਕ ਘਟਨਾ ਵਾਪਰੀ ਨਾਭਾ ਦੀ ਗੋਬਿੰਦ ਨਗਰ ਕਾਲੋਨੀ ਵਿਖੇ ਜਿੱਥੇ 20 ਸਾਲਾ ਨੌਜਵਾਨ ਜਤਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਘਰ ਵਿਚ ਹੀ ਆਤਮ ਹੱਤਿਆ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਮਾਮੇ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।

  ਨਾਭਾ ਦੇ ਰਹਿਣ ਵਾਲੇ ਜਤਿੰਦਰ ਸਿੰਘ 6 ਦਿਨ ਪਹਿਲਾਂ ਪਟਿਆਲਾ ਦੇ ਅਬਲੋਵਾਲ ਵਿਖੇ ਮਾਮੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਜ਼ਬਰਦਸਤੀ ਘਰ ਵਿੱਚ ਰੱਖ ਲਿਆ ਸੀ ਅਤੇ ਮ੍ਰਿਤਕ ਜਤਿੰਦਰ ਸਿੰਘ ਦੇ ਮਾਤਾ-ਪਿਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਟਿਆਲਾ ਦੇ ਐਸ.ਐਸ.ਪੀ ਨੂੰ ਦਰਖਾਸਤ ਦਿੱਤੀ ਸੀ, ਪਰ ਛੇ ਦਿਨ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਅੱਜ ਜਤਿੰਦਰ ਨੇ ਆਪਣੇ ਘਰ ਛੱਤ ਉਤੇ ਲੱਗੀ ਹੁੱਕ ਤੇ ਲਟਕ ਕੇ ਆਤਮ ਹੱਤਿਆ ਕਰ ਲਈ।

  ਮ੍ਰਿਤਕ ਜਤਿੰਦਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਲੜਕੀ ਦਾ ਮਾਮਾ ਮੇਰੇ ਬੇਟੇ ਨੂੰ ਅਕਸਰ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਜਦੋਂ ਉਸ ਨੂੰ ਪੰਜ ਦਿਨ ਆਪਣੀ ਹਿਰਾਸਤ ਵਿੱਚ ਰੱਖ ਕੇ ਉਸ ਨੂੰ ਛੱਡਿਆ ਤਾਂ ਉਸ ਨੇ ਘਰ ਵਿੱਚ ਆ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਜਤਿੰਦਰ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਘਰੇਲੂ ਕਾਰਨਾਂ ਕਰਕੇ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਜਤਿੰਦਰ ਸਿੰਘ ਦੀ ਪਤਨੀ ਅਤੇ ਉਸ ਦੇ ਮਾਮੇ ਸਹੁਰੇ ਦੇ ਖ਼ਿਲਾਫ਼ ਧਾਰਾ 306, 506 ਆਈਪੀਸੀ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ।

  ਇਸ ਮੌਕੇ ਮ੍ਰਿਤਕ ਜਤਿੰਦਰ ਸਿੰਘ ਦੀ ਮਾਤਾ ਗੀਤਾ ਨੇ ਦੱਸਿਆ ਕਿ ਉਸ ਦੀ ਨੂੰਹ ਦੇ ਮਾਮਾ ਵੱਲੋਂ ਮੇਰੇ ਬੇਟੇ ਨੂੰ  ਧਮਕਾਇਆ ਗਿਆ ਅਤੇ ਉਸ ਕਈ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਹ ਅਕਸਰ ਹੀ ਮੇਰੇ ਬੇਟੇ ਨੂੰ ਡਰਾਉਂਦੇ ਧਮਕਾਉਂਦੇ ਸੀ। ਜਿਸ ਕਰਕੇ ਮੇਰੇ ਬੇਟੇ ਨੇ ਖੌਫਨਾਕ ਕਦਮ ਚੁੱਕਿਆ ਮੈਂ ਤਾਂ ਮੰਗ ਕਰਦੀ ਹੈ ਕਿ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

  ਇਸ ਮੌਕੇ ਮ੍ਰਿਤਕ ਜਤਿੰਦਰ ਕੁਮਾਰ ਦੀ ਗੁਆਂਢਣ ਬਲਜੀਤ ਕੌਰ ਨੇ ਦੱਸਿਆ ਕਿ ਇਹ ਕਈ ਦਿਨਾਂ ਬਾਅਦ ਘਰ ਆਇਆ ਸੀ ਜਦੋਂ ਇਹ ਆਇਆ ਤਾਂ ਬਹੁਤ ਘਬਰਾਇਆ ਹੋਇਆ ਸੀ ਅਤੇ ਇਸ ਨੇ ਅੰਦਰ ਜਾ ਕੇ ਆਤਮ ਹੱਤਿਆ ਕਰ ਲਈ।

  ਇਸ ਸਬੰਧ ਵਿੱਚ ਜਾਂਚ ਅਧਿਕਾਰੀ ਮਨਮੋਹਨ ਸਿੰਘ ਨੇ ਕਿਹਾ ਕਿ ਜਤਿੰਦਰ ਨਾਮ ਦੇ ਲੜਕੇ ਵੱਲੋਂ ਆਤਮ ਹੱਤਿਆ ਕੀਤੀ ਗਈ ਅਤੇ ਪਰਿਵਾਰ ਵਾਲਿਆਂ ਨੇ ਜਤਿੰਦਰ ਦੀ ਪਤਨੀ ਅਤੇ ਉਸ ਦੇ ਮਾਮੇ ਸਹੁਰੇ ਨੂੰ ਦੋਸ਼ੀ ਠਹਿਰਾ ਹੈ ਜਿਸਦੇ ਖਿਲਾਫ ਅਸੀਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
  Published by:Gurwinder Singh
  First published:

  Tags: Crime, Nabha, Suicide

  ਅਗਲੀ ਖਬਰ