ਭਲਕੇ ਭਾਰਤ ਬੰਦ ਸੱਦੇ ਨੂੰ ਲੈਕੇ ਕਿਸਾਨਾਂ ਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹੈ: ਕਾਦੀਆਂ

ਭਾਰਤ ਬੰਦ ਨੂੰ ਲੈ ਕੇ ਸਾਰਿਆਂ  ਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਅਤੇ ਸਾਰੇ ਭਾਰਤ ਬੰਦ ਨਾਲ  ਅਸੀਂ ਮੋਦੀ ਸਰਕਾਰ ਦੀਆਂ ਜੜ੍ਹਾਂ  ਹਿੱਲਾ ਦੇਵਾਗੇ।

  • Share this:
    Bhupinder Singh

    ਨਾਭਾ- 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕਰਨ ਦੀ ਕਾਲ ਕੀਤੀ ਹੋਈ ਹੈ ਜਿਸ ਦੇ ਤਹਿਤ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਭਾਰਤ ਬੰਦ ਨੂੰ ਸਫਲ  ਬਣਾਉਣ ਲਈ ਕਿਸਾਨ ਯੂਨੀਅਨ ਦੇ ਆਗੂ ਅਤੇ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਿਹਾ ਹੈ ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ  ਪਹੁੰਚੇ  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਾਦਰੀ ਨੇ ਕਿਹਾ ਕਿ ਭਾਰਤ ਵਿੱਚ ਤਾਂ ਲਗਾਤਾਰ ਨਰਿੰਦਰ ਮੋਦੀ ਦਾ ਵਿਰੋਧ ਕਿਸਾਨ ਕਰ ਹੀ ਰਹੇ ਅਤੇ ਹੁਣ ਅਮਰੀਕਾ ਵਿੱਚ ਵੀ ਉਨ੍ਹਾਂ ਦਾ ਵਿਰੋਧ ਹੋ ਰਿਹਾ ਜਿਥੇ ਜਿਥੇ ਵੀ ਨਰਿੰਦਰ ਮੋਦੀ ਜਾਵੇਗਾ ਉਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ  ।

    ਨਾਭਾ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੱਲੋਂ 27 ਸਤੰਬਰ ਨੂੰ  ਭਾਰਤ ਬੰਦ ਸੱਦੇ ਨੂੰ ਲੈ ਕੇ ਕਿਸਾਨਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਕਾਦੀਆਂ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਚਾਹੇ ਇਹ ਧਰਨਾ ਜਿੰਨਾ ਮਰਜ਼ੀ ਲੰਮਾ ਹੋ ਜਾਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ ਉਨ੍ਹਾਂ ਨੇ ਕਿਹਾ ਕਿ ਇਕ ਸਾਲ ਦਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਹੋ ਗਿਆ ਹੈ ਅਤੇ ਕਿਸਾਨਾਂ ਵੱਲੋਂ ਛੇ ਸੌ  ਤੂੰ ਜ਼ਿਆਦਾ ਕਿਸਾਨ ਸ਼ਹੀਦ ਹੋ ਗਿਆ ਪਰ ਮੋਦੀ ਆਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਅਤੇ ਆਉਣ ਵਾਲੇ ਸਮੇਂ ਵਿਚ ਨਰਿੰਦਰ ਮੋਦੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵਾਗੇ।

    ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ  27 ਸਤੰਬਰ ਨੂੰ  ਭਾਰਤ ਬੰਦ ਨੂੰ ਲੈ ਕੇ ਸਾਰਿਆਂ  ਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਅਤੇ ਸਾਰੇ ਭਾਰਤ ਬੰਦ ਨਾਲ  ਅਸੀਂ ਮੋਦੀ ਸਰਕਾਰ ਦੀਆਂ ਜੜ੍ਹਾਂ  ਹਿੱਲਾ ਦੇਵਾਗੇ। ਉਨ੍ਹਾਂ ਕਿਹਾ ਕਿ  ਭਾਰਤ ਵਿੱਚ ਤਾਂ ਲਗਾਤਾਰ ਨਰਿੰਦਰ ਮੋਦੀ ਦਾ ਵਿਰੋਧ ਕਿਸਾਨ ਕਰ ਹੀ ਰਹੇ ਅਤੇ ਹੁਣ ਅਮਰੀਕਾ ਵਿੱਚ ਵੀ ਉਨ੍ਹਾਂ ਦਾ ਵਿਰੋਧ ਹੋ ਰਿਹਾ ਜਿਥੇ ਜਿਥੇ ਵੀ ਨਰਿੰਦਰ ਮੋਦੀ ਜਾਵੇਗਾ ਉਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ ।

    ਇਸ ਮੌਕੇ ਤੇ ਕਿਸਾਨ ਆਗੂ ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰਮੀਤ ਸਿੰਘ  ਕਾਦੀਆਂ ਨੇ ਕਿਹਾ ਕਿ  ਜੋ ਨਵੀਂ ਜ਼ਿੰਮੇਵਾਰੀ ਹਰਮੀਤ ਸਿੰਘ  ਸੌਂਪੀ ਗਈ ਹੈ ਉਹ ਅਸੀਂ ਬਾਖ਼ੂਬੀ ਨਾਲ  ਨਿਭਾਵਾਂਗੇ
    Published by:Ashish Sharma
    First published:
    Advertisement
    Advertisement