Home /News /punjab /

ਨਾਭਾ ਜੇਲ੍ਹ ਵਿਚ ਕੈਦੀ ਨੇ ਇੱਟ ਮਾਰ ਕੇ ਜੇਲ੍ਹ ਵਾਰਡਨ ਦਾ ਦੰਦ ਤੋੜਿਆ

ਨਾਭਾ ਜੇਲ੍ਹ ਵਿਚ ਕੈਦੀ ਨੇ ਇੱਟ ਮਾਰ ਕੇ ਜੇਲ੍ਹ ਵਾਰਡਨ ਦਾ ਦੰਦ ਤੋੜਿਆ

ਨਾਭਾ ਜੇਲ੍ਹ ਵਿਚ ਕੈਦੀ ਨੇ ਇੱਟ ਮਾਰ ਕੇ ਜੇਲ੍ਹ ਵਾਰਡਨ ਦਾ ਦੰਦ ਤੋੜਿਆ

ਨਾਭਾ ਜੇਲ੍ਹ ਵਿਚ ਕੈਦੀ ਨੇ ਇੱਟ ਮਾਰ ਕੇ ਜੇਲ੍ਹ ਵਾਰਡਨ ਦਾ ਦੰਦ ਤੋੜਿਆ

  • Share this:
    ਭੁਪਿੰਦਰ ਸਿੰਘ ਨਾਭਾ
    ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਲੜਾਈ ਦੀਆਂ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਹੁਣ ਜੋ ਲੜਾਈਆਂ ਹੋ ਰਹੀਆਂ ਹਨ ਜੇਲ੍ਹ ਅੰਦਰ ਮੁਲਾਜ਼ਮਾਂ ਦੀ ਨਫ਼ਰੀ ਦੇ ਚੱਲਦੀਆਂ ਕੈਦੀ ਮੁਲਾਜ਼ਮਾਂ ਤੇ ਹਾਵੀ ਹੁੰਦੇ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਜਿੱਥੇ ਐੱਨਡੀਪੀਸੀ ਐਕਟ ਅਧੀਨ ਸਜ਼ਾ ਕੱਟ ਰਹੇ, ਮਹਿੰਦਰ ਸਿੰਘ ਚਾਂਦੀ ਦੇ ਵੱਲੋਂ ਸਕਿਉਰਿਟੀ ਜੇਲ੍ਹ ਦੇ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਤੇ  ਇੱਟ ਨਾਲ ਵਾਰ ਕਰਕੇ ਉਸ ਦਾ ਦੰਦ ਕੱਢ ਦਿੱਤਾ ਅਤੇ ਹਰਮੇਸ਼ ਸਿੰਘ ਨੇ ਆਪਣੀ ਭੱਜ ਕੇ ਜਾਨ ਬਚਾਈ। ਪੀੜਤ ਮੁਲਾਜ਼ਮਾਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਮੁਲਾਜ਼ਮ ਇਨਸਾਫ਼ ਦੀ ਮੰਗ ਕਰ ਰਿਹਾ ਹੈ।

    ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਕਿਸੇ ਨਾ ਕਿਸੇ ਵਿਵਾਦ ਦੇ ਚੱਲਦੇ ਚਰਚਾ ਵਿਚ ਰਹਿੰਦੀ ਹੈ ਅਤੇ ਹੁਣ ਇਸ ਜੇਲ੍ਹ ਵਿੱਚ ਕੋਈ ਮੋਬਾਇਲ ਫੋਨ ਜਾਂ ਨਸ਼ਾ ਬਰਾਮਦ ਨਹੀਂ ਹੋਇਆ। ਸਗੋਂ ਇਸ ਜੇਲ੍ਹ ਦੇ ਮੁਲਾਜ਼ਮ ਤੇ ਕੈਦੀ ਵੱਲੋਂ  ਹਮਲਾ ਕਰਕੇ ਜੇਲ੍ਹ ਮੁਲਾਜ਼ਮ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ। ਪੀਡ਼ਤ ਹੈਡ ਕਾਂਸਟੇਬਲ ਕਾਂਸਟੇਬਲ ਹਰਮੇਸ਼ ਸਿੰਘ ਨੇ ਦੱਸਿਆ ਜਦੋਂ ਸਵੇਰੇ ਸਾਢੇ ਸੱਤ ਵਜੇ ਬੰਦੀ ਖੋਲ੍ਹਣ ਦੀ ਤਿਆਰੀ ਵਿੱਚ ਸੀ ਤਾਂ ਧੁੰਦ ਜ਼ਿਆਦਾ ਹੋਣ ਕਰਕੇ ਕੈਦੀਆਂ ਨੂੰ ਗੁਰੂਘਰ ਵਿੱਚ ਜਾਣ ਤੋਂ ਰੋਕਿਆ ਗਿਆ। ਇਸ ਗੱਲ ਨੂੰ ਲੈ ਕੇ ਕੈਦੀ ਮਹਿੰਦਰ ਸਿੰਘ ਨੇ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਦੇ ਇੱਟ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਦਾ ਦੰਦ ਟੁੱਟ ਗਿਆ ਅਤੇ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਿਆ।

    ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਦਾ ਦੰਦ ਟੁੱਟ ਗਿਆ


    ਇਸ ਮੌਕੇ ਤੇ ਜੇਲ ਦੇ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ 110 ਮੁਲਾਜ਼ਮਾਂ ਦੀ ਨਫ਼ਰੀ ਘੱਟ ਹੈ। ਜਿਸ ਕਰਕੇ ਹੁਣ ਕੈਦੀ ਮੁਲਾਜ਼ਮਾਂ ਤੇ ਹਾਵੀ ਹੋ ਰਹੇ ਹਨ  ਸਰਕਾਰ ਸਾਡੇ ਬਾਰੇ ਕੁਝ ਨਹੀਂ ਸੋਚ ਰਹੀ ਅਤੇ ਦਿਨ ਪ੍ਰਤੀ ਦਿਨ ਕੈਦੀ ਸਾਡੇ ਤੇ ਹਮਲੇ ਕਰ ਰਹੇ ਹਨ। ਜੇਕਰ ਕੈਦੀ ਸਾਡੇ ਉੱਪਰ ਇਸੇ ਤਰ੍ਹਾਂ ਹਮਲਾ ਕਰਦੇ ਰਹੇ ਤਾਂ ਸਾਡੀ ਸੁਰੱਖਿਆ ਕੀ ਹੈ ਜੇਲ੍ਹ ਮੁਲਾਜ਼ਮ ਨੇ ਦੱਸਿਆ ਕਿ ਮਹਿੰਦਰ ਸਿੰਘ ਪਹਿਲਾਂ ਵੀ ਇਸ ਤਰ੍ਹਾਂ ਦੇ ਅਟੈਕ ਕਰ ਚੁੱਕਾ ਹੈ ਪਰ ਇਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਤੇ ਇਸ ਤਰ੍ਹਾਂ ਦੇ ਕੈਦੀਆਂ ਦੀ ਬੈਰਕ ਅਲੱਗ ਹੋਣੀ ਚਾਹੀਦੀ ਹੈ।

    ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾ ਕੰਵਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਲਾਜ਼ਮ ਆਇਆ ਹੈ ਇਸ ਦੇ ਮੂੰਹ ਤੇ ਸੱਟ ਲੱਗੀ ਹੈ ਅਤੇ ਬਲੰਟ ਸੱਟਾਂ ਹਨ ਇਸ ਦਾ ਇਕ ਦੰਦ ਵੀ ਨਿਕਲ ਗਿਆ ਹੈ ਅਸੀਂ ਇਸ ਸੰਬੰਧ ਵਿਚ ਐਕਸਰੇ  ਦੀ ਉਪਾਧੀ ਦਿੱਤੀ ਹੈ ਅਤੇ ਇਸ ਦਾ ਰੁੱਕਾ ਨਾਭਾ ਕੋਤਵਾਲੀ ਨੂੰ ਭੇਜ ਦਿੱਤਾ ਹੈ।
    Published by:Ashish Sharma
    First published:

    Tags: Jail, Nabha

    ਅਗਲੀ ਖਬਰ