ਭੁਪਿੰਦਰ ਸਿੰਘ ਨਾਭਾ
ਅਯੁੱਧਿਆ ਰਾਮ ਮੰਦਰ ਭੂਮੀ ਪੂਜਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਾਂਦੀ ਦੀ ਇੱਟ ਨਾਲ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਨਾਭਾ ਵਿਖੇ ਰਾਮ ਮੰਦਰ ਦੀਆਂ ਤਸਵੀਰਾਂ ਪਹਿਲਾਂ ਹੀ ਉਜਾਗਰ ਕਰ ਦਿੱਤੀਆਂ ਗਈਆਂ ਹਨ।
ਨੈਸ਼ਨਲ ਐਵਾਰਡੀ ਡਰਾਇੰਗ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਆਪਣੇ ਹੀ ਘਰ ਦੇ ਅੰਦਰ ਦੀਵਾਰਾਂ ਉਪਰ ਰਾਮ ਮੰਦਰ ਦੀਆਂ ਮੂੰਹ ਬੋਲਦੀਆਂ ਦੀਆਂ ਤਸਵੀਰਾਂ ਦੀ ਪੇਂਟਿੰਗ ਬਣਾ ਕੇ ਸ਼ਰਧਾਲੂਆਂ ਅੱਗੇ ਪੇਸ਼ ਕੀਤੀ ਗਈ ਹੈ। ਇਹ ਪੇਂਟਿੰਗ ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅਤੇ ਮੰਦਰ ਦੀ ਹਰ ਇੱਕ ਚੀਜ਼ ਨੂੰ ਉਜਾਗਰ ਕੀਤਾ ਗਿਆ ਹੈ।

ਨਾਭਾ: ਨੈਸ਼ਨਲ ਅਵਾਰਡੀ ਅਧਿਆਪਕ ਗੁਰਪ੍ਰੀਤ ਨਾਮਧਾਰੀ ਵੱਲੋਂ ਬਣਾਈ ਰਾਮ ਮੰਦਰ ਦੀ ਪੇਂਟਿੰਗ ਦੇ ਚਰਚੇ...
ਇਸ ਪੇਂਟਿੰਗ ਵਿੱਚ ਲੰਬਾਈ ਚੌੜਾਈ ਗੁੰਮਚ ਤੋਂ ਇਲਾਵਾ ਪੁਜਾਰੀ ਵੱਲੋਂ ਪੂਜਾ ਕਰਨ ਦੀ ਵਿਧੀ ਬਾਖੂਬੀ ਦਰਸਾਈ ਗਈ ਹੈ। ਇਸ ਮੌਕੇ ਡਰਾਇੰਗ ਅਧਿਆਪਕ ਨੈਸ਼ਨਲ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ ਕਿ ਉਨ੍ਹਾਂ ਨੇ ਵੱਖਰਾ ਉਪਰਾਲਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਮੇਰੇ ਵੱਲੋਂ ਰਾਮ ਮੰਦਰ ਦੀ ਪੇਂਟਿੰਗ ਬਣਾਈ ਗਈ ਹੈ।
ਇਸ ਪੇਂਟਿੰਗ ਵਿੱਚ ਮੈਂ ਰਸਤਾ ਅਤੇ ਗੁੰਮ ਚੌੜਾਈ ਲੰਬਾਈ ਉਂਚਾਈ ਹਰ ਇੱਕ ਚੀਜ਼ ਦਰਸਾਈ ਗਈ ਹੈ। ਗੁਰਪ੍ਰੀਤ ਨਾਮਧਾਰੀ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਦੀ ਪ੍ਰੇਰਨਾ ਸਦਕਾ ਇਹ ਪੇਂਟਿੰਗ ਤਿਆਰ ਕੀਤੀ ਗਈ ਹੈl ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਆਪਣੇ ਹੱਥ ਬਣਾਈ ਗਈ ਪੇਂਟਿੰਗ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਚਾਰ ਚੰਦ ਲਗਾ ਰਹੀਆਂ ਹਨ ਅਤੇ ਇਸ ਪੇਂਟਿੰਗ ਦੀ ਚਰਚਾ ਬਾਖੂਬੀ ਹੋ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।