Home /News /punjab /

ਨਾਭਾ: ਨਵੇਂ ਸਾਲ ਦੀ ਆਮਦ 'ਤੇ ਪੁਲਿਸ ਨੇ ਟ੍ਰੈਫਿਕ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ

ਨਾਭਾ: ਨਵੇਂ ਸਾਲ ਦੀ ਆਮਦ 'ਤੇ ਪੁਲਿਸ ਨੇ ਟ੍ਰੈਫਿਕ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ

ਨਵੇਂ ਸਾਲ ਦੀ ਆਮਦ 'ਤੇ ਪੁਲਿਸ ਨੇ ਟ੍ਰੈਫਿਕ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ

ਨਵੇਂ ਸਾਲ ਦੀ ਆਮਦ 'ਤੇ ਪੁਲਿਸ ਨੇ ਟ੍ਰੈਫਿਕ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ

  • Share this:

ਭੁਪਿੰਦਰ ਸਿੰਘ ਨਾਭਾ  

ਪੰਜਾਬ ਵਿੱਚ ਦਿਨੋਂ ਦਿਨ ਸ਼ੀਤ ਲਹਿਰ ਅਤੇ ਧੁੰਦ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਜੇਕਰ ਗੱਲ ਨਵੇਂ ਸਾਲ ਦੀ ਸ਼ੁਰੁਆਤ ਦੀ ਕੀਤੀ ਜਾਵੇ ਤਾਂ ਅੱਜ ਧੁੰਦ ਬਾਅਦ ਦੁਪਹਿਰ ਤੱਕ ਵੀ ਸੜਕਾਂ ਤੇ ਦਿਖਾਈ ਦਿੱਤੀ, ਧੁੰਦ ਸੰਘਣੀ ਹੋਣ ਕਾਰਨ ਸਡ਼ਕੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਹੈ। ਕਈ ਲੋਕਾਂ ਨੂੰ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋਣਾ ਪੈਂਦਾ ਹੈ ਅਤੇ ਕਈ ਸਡ਼ਕੀ ਹਾਦਸਿਆਂ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ। ਜਿਸ ਦੇ ਤਹਿਤ ਅੱਜ ਨਾਭਾ ਸਦਰ ਪੁਲਸ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਮੋਟਰਸਾਈਕਲ ਸਵਾਰਾਂ ਨੂੰ  ਮੁਫ਼ਤ ਵਿੱਚ  ਹੈਲਮਟਾਂ ਦਿੱਤੀਆਂ ਗਈਆਂ ਤੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਤਾਂ ਕਿ ਲੋਕ ਇਸ ਸੰਘਣੀ ਧੁੰਦ ਵਿੱਚ ਸੁਰੱਖਿਅਤ ਰਹਿ ਸਕਣ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਣ।

ਨਵੇਂ ਸਾਲ ਦੀ ਆਮਦ 'ਤੇ ਪੁਲਿਸ ਨੇ ਟ੍ਰੈਫਿਕ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ

ਇਸ ਮੌਕੇ ਤੇ ਮੋਟਰਸਾਈਕਲ ਚਾਲਕ ਨੇ ਕਿਹਾ ਕਿ ਇਹ ਨਾਭਾ ਸਦਰ ਪੁਲਿਸ ਦਾ ਚੰਗਾ ਉਪਰਾਲਾ ਹੈ, ਸੰਘਣੀ ਧੁੰਦ ਦੇ ਚਲਦਿਆਂ ਜੋ ਸਡ਼ਕੀ ਹਾਦਸੇ ਹੋ ਰਹੇ ਹਨ ਉਨ੍ਹਾਂ ਦੇ ਸਿਰ ਤੇ ਸੱਟ ਲੱਗਣ ਦੇ ਕਰਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਾਆ ਜਾਂਦੀਆਂ ਨੇ, ਸਾਨੂੰ ਟੂ ਵੀਲਰ ਚਾਲਕਾਂ ਨੂੰ ਹੈਲਮਟਾ ਦਿੱਤੀਆਂ ਗਈਆਂ ਹਨ।ਅਸੀਂ ਟ੍ਰੈਫਿਕ ਰੂਲਾਂ ਦੀ ਪਾਲਣਾ ਵੀ ਕਰਾਂਗੇ ਅਤੇ ਜੇ ਪੁਲੀਸ ਵੱਲੋਂ ਮੁਫ਼ਤ ਵਿੱਚ ਹੈਲਮਟ ਦਿੱਤੇ ਗਏ ਹਨ ਅਸੀਂ ਉਨ੍ਹਾਂ ਧੰਨਵਾਦ ਕਰਦੇ ਹਾਂ ।

ਦੁਪਹੀਆ ਚਾਲਕ ਨੂੰ ਪਹਿਨਾਉਂਦੇ ਹੋਏ ਪੁਲਿਸ ਕਰਮਚਾਰੀ।

ਇਸ ਮੌਕੇ ਨਾਭਾ ਸਦਰ ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ ਨਾਭਾ ਅਤੇ ਸਦਰ ਪੁਲਸ ਨਾਭਾ ਵੱਲੋਂ 100 ਦੇ ਕਰੀਬ ਮੋਟਰਸਾਈਕਲ ਚਾਲਕਾਂ ਹੈਲਮਟਾ ਦਿੱਤੀਆਂ ਗਈਆਂ ਤਾਂ ਕਿ ਐਕਸੀਡੈਂਟ ਦੇ ਦੌਰਾਨ ਸਿਰ ਤੇ ਸੱਟ ਲੱਗਣ ਨਾਲ ਜੋ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਉਨ੍ਹਾਂ ਨੂੰ ਬਚਾਇਆ ਜਾ ਸਕੇ। ਅਸੀਂ ਸੰਘਣੀ ਧੁੰਦ ਦੇ ਚਲਦਿਆਂ ਵਾਹਨਾਂ ਤੇ ਰਿਫਲੈਕਟਰ ਵੀ ਲਗਾ ਰਹੇ ਹਾ ਤਾ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

Published by:Ashish Sharma
First published:

Tags: Nabha, Patiala, Punjab Police, Traffic Police