ਭੁਪਿੰਦਰ ਸਿੰਘ
ਨਾਭਾ: ਪੰਜਾਬ ਵਿਚ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਭਾਵੇਂ ਪੂਰੀ ਸਖ਼ਤੀ ਕੀਤੀ ਗਈ ਹੈ, ਪਰ ਫਿਰ ਵੀ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਨਾਭਾ ਸਦਰ ਪੁਲਿਸ ਵੱਲੋਂ ਇਕ ਝੋਲਾ ਛਾਪ ਡਾਕਟਰ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ 7 ਹਜ਼ਾਰ ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਤਸਕਰ ਦਾ ਪਿਤਾ ਨਾਭਾ ਬਲਾਕ ਦੇ ਪਿੰਡ ਮੈਂਹਸ ਵਿਖੇ ਆਰਐਮਪੀ ਡਾਕਟਰ ਹੈ ਅਤੇ ਉਸ ਦੀ ਆੜ ਵਿੱਚ ਹੀ ਉਸ ਦਾ ਲੜਕਾ ਜਸਵਿੰਦਰ ਸਿੰਘ ਧੜੱਲੇ ਨਾਲ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ। ਇਸ ਨਸ਼ਾ ਤਸਕਰ ਉਤੇ ਪਹਿਲਾਂ ਵੀ 6 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ 2 ਮਾਮਲੇ ਐੱਨ.ਡੀ.ਪੀ.ਸੀ ਐਕਟ ਅਤੇ 4 ਹੋਰ ਮਾਮਲੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਹਨ।
ਇਹ ਤਸਕਰ ਐਕਟਿਵਾ ਉਤੇ ਸਵਾਰ ਹੋ ਕੇ ਵੱਖ ਵੱਖ ਥਾਂਵਾਂ ਉਤੇ ਟਰਾਮਾਡੋਲ ਦੀਆਂ ਗੋਲੀਆਂ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਇਸ ਨੂੰ ਧਰ ਦਬੋਚਿਆ। ਨਾਭਾ ਸਦਰ ਪੁਲਿਸ ਵੱਲੋਂ ਚਾਰ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਇਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮੌਕੇ ਉਤੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਇਹ ਨੌਜਵਾਨ ਐਕਟਿਵਾ ਉਤੇ ਸਵਾਰ ਹੋ ਕੇ ਟਰਾਮਾਡੋਲ ਦੀਆਂ ਗੋਲੀਆਂ ਵੇਚਦਾ ਹੋਇਆ ਮੌਕੇ ਉਤੇ ਕਾਬੂ ਕੀਤਾ ਗਿਆ ਹੈ।
ਇਸ ਦੀ ਤਲਾਸ਼ੀ ਲੈਣ ਉਪਰੰਤ ਇਸ ਕੋਲੋਂ 7 ਹਜ਼ਾਰ ਨਸ਼ੀਲੀਆਂ ਟਰਾਮਾਡੋਲ ਦੀਆਂ ਗੋਲੀਆਂ ਮਿਲੀਆਂ ਹਨ। ਇਸ ਉਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਦੇ ਤਹਿਤ ਕਈ ਮਾਮਲੇ ਦਰਜ ਹਨ। ਇਸ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹ ਗੋਲੀਆਂ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ-ਕਿੱਥੇ ਵੇਚਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Doctor, Drug pills