Home /News /punjab /

ਨਾਭਾ ਪੁਲਸ ਨੇ ਦੋ ਔਰਤਾਂ ਕੋਲੋਂ 8 ਕਿਲੋ ਗਾਂਜਾ ਕੀਤਾ ਬਰਾਮਦ, ਮਾਮਲਾ ਦਰਜ

ਨਾਭਾ ਪੁਲਸ ਨੇ ਦੋ ਔਰਤਾਂ ਕੋਲੋਂ 8 ਕਿਲੋ ਗਾਂਜਾ ਕੀਤਾ ਬਰਾਮਦ, ਮਾਮਲਾ ਦਰਜ

ਨਾਭਾ ਪੁਲਸ ਨੇ ਦੋ ਔਰਤਾਂ ਕੋਲੋਂ 8 ਕਿਲੋ ਗਾਂਜਾ ਕੀਤਾ ਬਰਾਮਦ, ਮਾਮਲਾ ਦਰਜ

ਨਾਭਾ ਪੁਲਸ ਨੇ ਦੋ ਔਰਤਾਂ ਕੋਲੋਂ 8 ਕਿਲੋ ਗਾਂਜਾ ਕੀਤਾ ਬਰਾਮਦ, ਮਾਮਲਾ ਦਰਜ

  • Share this:

    ਭੁਪਿੰਦਰ ਸਿੰਘ ਨਾਭਾ

    ਔਰਤਾਂ ਵੱਲੋਂ ਜਿਥੇ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਦਾ ਨਾਮ ਚਮਕਾਇਆ ਜਾ ਰਿਹਾ ਹੈ, ਉੱਥੇ ਅੱਜ ਸਮਾਜ ਅੰਦਰ ਕਈ ਔਰਤਾਂ ਵੱਲੋਂ ਅਜਿਹੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਕਰਕੇ ਔਰਤ ਵਰਗ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਨਾਭਾ ਸਦਰ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਦੋ ਔਰਤਾਂ ਨੂੰ 8 ਕਿਲੋ ਗਾਂਜੇ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਔਰਤਾਂ ਦੇ ਖਿਲਾਫ ਨਾਭਾ ਸਦਰ ਪੁਲੀਸ ਦੇ ਵੱਲੋਂ ਐੱਨ.ਡੀ.ਪੀ.ਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ  ਅਦਾਲਤ ਦੇ ਵੱਲੋਂ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ।

    ਇਸ ਮੌਕੇ ਨਾਭਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕੀ ਸਪੈਸ਼ਲ ਨਾਕਾਬੰਦੀ ਦੌਰਾਨ ਪਰਮਜੀਤ ਕੌਰ ਉਰਫ ਪੰਮੀ ਪਤਨੀ ਹਰਭਜਨ ਸਿੰਘ, ਸਿੰਦਰ ਕੌਰ ਪਤਨੀ ਬਹਾਦੁਰ ਸਿੰਘ ਵਾਸੀਆਨ ਕਲਿਆਣ ਥਾਣਾ ਬਖਸ਼ੀਵਾਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਅੱਠ ਕਿਲੋ ਗਾਂਜਾ ਬਰਾਮਦ ਕੀਤਾ ਗਿਆ ।ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕੇ ਸਬ ਸਹਾਇਕ ਥਾਣੇਦਾਰ ਚਮਕੌਰ ਸਿੰਘ ਅਤੇ ਐਸਟੀਐਫ ਪੁਲਸ ਪਾਰਟੀ ਵੱਲੋਂ ਰੋਹਟੀ ਪੁਲ ਨਾਭਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਕਤਾਨ ਔਰਤਾਂ ਪਟਿਆਲਾ ਤੋਂ ਨਾਭਾ ਆਉਦੀ ਬੱਸ ਵਿਚੋਂ ਉਤਰ ਕੇ ਜਾ ਰਹੀਆਂ ਸਨ ਜਿਨ੍ਹਾਂ ਨੂੰ ਕਾਬੂ ਕਰਕੇ ਔਰਤਾਂ ਦੇ ਹੱਥ ਵਿੱਚ ਫੜੇ ਝੋਲਾ ਪਲਾਸਟਿਕ ਦੀ ਤਲਾਸੀ ਕਰਨ ਪਰ ਉਸ ਵਿੱਚੋਂ 8 ਕਿਲੋ ਗ੍ਰਾਮ ਗਾਂਜਾ ਬਰਾਮਦ ਹੋਇਆ।ਜਿਸ ਤੇ ਇਨ੍ਹਾਂ ਦੇ ਖਿਲਾਫ਼ ਮੁਕਦਮਾ ਥਾਣਾ ਸਦਰ ਨਾਭਾ ਵਿਖੇ ਦਰਜ ਕੀਤਾ ਗਿਆ ਇਨ੍ਹਾਂ ਦੋਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

    Published by:Ashish Sharma
    First published:

    Tags: Nabha, Punjab Police