• Home
 • »
 • News
 • »
 • punjab
 • »
 • NABHA RAILWAY TRACK JAMMED BY WOMEN FARMERS OF BHARTIYA KISAN UNION UGRAHAN

ਕਿਸਾਨਾਂ ਵੱਲੋਂ ਨਾਭਾ ਰੇਲਵੇ ਟਰੈਕ ਜਾਮ, ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ

ਕਿਸਾਨਾਂ ਵੱਲੋਂ ਨਾਭਾ ਰੇਲਵੇ ਟਰੈਕ ਜਾਮ, ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ

 • Share this:
  Bhupinder Singh

  ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਰਿਆਸਤੀ ਸ਼ਹਿਰ ਨਾਭਾ ਵਿਖੇ ਰੇਲਵੇ ਟਰੈਕ ਉਤੇ ਔਰਤਾਂ ਵੱਲੋਂ ਮੋਰਚਾ ਸੰਭਾਲਿਆ ਗਿਆ ਅਤੇ  ਰੇਲਵੇ ਟਰੈਕ ਨੂੰ ਪੂਰੀ ਤਰ੍ਹਾਂ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

  ਔਰਤਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਕਿਸਾਨ ਵੀਰਾਂ ਦੇ ਨਾਲ ਸੰਘਰਸ਼ ਕਰਦੀਆਂ ਰਹਾਂਗੀਆਂ। ਬੀਬੀਆਂ ਰੇਲਵੇ ਟਰੈਕ ਉਤੇ ਸਵੇਰੇ ਛੇ ਵਜੇ ਹੀ ਬੈਠ ਗਈਆਂ ਸਨ ਅਤੇ ਸ਼ਾਮ ਨੂੰ ਚਾਰ ਵਜੇ ਤੱਕ ਇਹ ਸੰਘਰਸ਼ ਜਾਰੀ ਰਹੇਗਾl

  ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ  ਛੇ ਵੱਖ ਵੱਖ ਥਾਵਾਂ ਉਤੇ ਚੱਕਾ ਜਾਮ ਕੀਤਾ ਗਿਆ ਜਿਸ ਦੇ ਤਹਿਤ  ਉਗਰਾਹਾਂ  ਯੂਨੀਅਨ ਵੱਲੋਂ ਵੱਖ-ਵੱਖ ਛੇ ਥਾਵਾਂ ਉਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਕਿਸਾਨ ਔਰਤਾਂ ਵੱਲੋਂ ਰੇਲਵੇ ਟਰੈਕ ਉਤੇ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

  ਇਸ ਮੌਕੇ ਉਤੇ ਕਿਸਾਨ ਔਰਤ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਕੇਂਦਰ ਸਰਕਾਰ ਨੂੰ ਅਸੀਂ ਜਗਾ ਕੇ ਹਟਾਂਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਅਤੇ ਕਿਸਾਨ ਆਗੂ ਹਰਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਉਸ ਦੇ ਮੱਦੇਨਜ਼ਰ ਰੱਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ  ਵੱਖ ਵੱਖ ਛੇ ਥਾਵਾਂ ਉਤੇ ਚੱਕਾ ਜਾਮ ਕੀਤਾ ਗਿਆ ਹੈ ਅਤੇ ਕਿਸਾਨ ਔਰਤਾਂ ਵੱਲੋਂ ਰੇਲਵੇ ਟਰੈਕ ਉਤੇ ਵੀ ਜਾਮ ਲਗਾਇਆ ਗਿਆ ਹੈ।
  Published by:Gurwinder Singh
  First published:
  Advertisement
  Advertisement