Home /News /punjab /

ਨਾਭਾ ਪੁਲਿਸ ਵੱਲੋਂ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ

ਨਾਭਾ ਪੁਲਿਸ ਵੱਲੋਂ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ

ਨਾਭਾ : ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ

ਨਾਭਾ : ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ

  • Share this:
    ਭੁਪਿੰਦਰ ਸਿੰਘ ਨਾਭਾ

    ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਨਾਭਾ ਸਦਰ ਪੁਲਸ ਵੱਲੋਂ ਨਾਕੇਬੰਦੀ ਦੇ ਦੌਰਾਨ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕਰਨ ਉਪਰੰਤ ਵਿਅਕਤੀਆਂ ਕੋਲੋਂ ਥੈਲੇ ਦੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਉਕਤ ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਰਿਮਾਂਡ ਦੇ ਦੌਰਾਨ ਇਨ੍ਹਾਂ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਿਥੋਂ ਲਿਆਂਦੇ ਸਨ ਤੇ ਕਿਸ ਨੂੰ ਵੇਚਦੇ ਸਨ।ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

    ਇਸ ਮੌਕੇ ਚੌਕੀ ਇੰਚਾਰਜ ਵਿੰਨਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਨਾਕਾਬੰਦੀ ਦੇ ਦੌਰਾਨ ਦੋ ਵਿਅਕਤੀਆਂ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਜਿਨ੍ਹਾਂ ਨੂੰ ਅੱਜ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਦੇ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਿਥੋਂ ਲਿਆਂਦੇ ਸਨ ਤੇ ਕਿਸ ਨੂੰ ਵੇਚਦੇ ਸਨ।  ਦੋਵਾਂ ਵਿਅਕਤੀਆਂ ਦੀ ਪਹਿਚਾਣ ਅਮਜ਼ਦ ਖਾਨ ਪੁੱਤਰ ਭੋਲਾ ਖਾਨ ਵਾਸੀ ਪਿੰਡ ਖੇੜੀ ਜੱਟਾਂ, ਢਢੋਗਲ ਜ਼ਿਲ੍ਹਾ ਸੰਗਰੂਰ, ਅਬਦੁਲ ਹਮੀਦ ਪੁੱਤਰ ਅਬਦੁਲ ਗਫੂਰ ਵਾਸੀ ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ਮਾਲੇਰਕੋਟਲਾ ਵਜੋ ਹੋਈ ਹੈ  । ਇਨ੍ਹਾਂ ਵਿੱਚੋਂ ਇੱਕ ਦੋਸ਼ੀ ਅਮਜਦ ਖ਼ਾਨ ਜੋ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਹੈ ਜੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ  ਪੈਰੋਲ ਤੇ ਬਾਹਰ ਆਇਆ ਹੋਇਆ ਸੀ ਅਤੇ ਬਾਹਰ ਆ ਕੇ ਫਿਰ ਨਸ਼ੇ ਦੀ ਸਪਲਾਈ ਕਰਨ ਲੱਗ ਪਿਆ ਅਤੇ ਨਸ਼ੇ ਤਸਕਰੀ ਵਿਚ ਉਸ ਨੇ ਆਪਣੇ ਦੋਸਤ ਦਾ ਸਹਾਰਾ ਲਿਆ।
    Published by:Ashish Sharma
    First published:

    Tags: Drug pills, Nabha, Punjab Police

    ਅਗਲੀ ਖਬਰ