Home /News /punjab /

'ਪੰਜਾਬ ਦਾ ਨੌਜਵਾਨ ਬਣਿਆ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ 'ਨਾਰਕੋ ਅੱਤਵਾਦ' ਦਾ ਸ਼ਿਕਾਰ'

'ਪੰਜਾਬ ਦਾ ਨੌਜਵਾਨ ਬਣਿਆ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ 'ਨਾਰਕੋ ਅੱਤਵਾਦ' ਦਾ ਸ਼ਿਕਾਰ'

  • Share this:
- ਸੂਬੇ ਦੇ ਸਿਹਤ ਮੰਤਰੀ ਨੇ ਕੇਂਦਰ ਨੂੰ ਲਿਖਿਆ ਪੱਤਰ, ਰੱਖੀ 'ਸਪੈਸ਼ਲ ਕੈਟੇਗਰੀ ਸਟੇਟ' ਵੱਜੋਂ 'ਸਪੈਸ਼ਲ ਗ੍ਰਾਂਟ' ਦੀ ਮੰਗ

ਚੰਡੀਗੜ੍ਹ:

ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਈ ਦਾਵੇ ਕੀਤੇ ਜਾ ਰਹੇ ਨੇ ਪਰ ਸੂਬੇ ਦੇ ਸਿਹਤ ਮੰਤਰੀ ਨੇ ਇੱਕ ਪੱਤਰ ਵਿੱਚ ਇਹ ਮੰਨਿਆ ਹੈ ਕਿ ਪੰਜਾਬ ਦੇ ਨੌਜਵਾਨ 'ਨਾਰਕੋ ਅੱਤਵਾਦ' ਦਾ ਸ਼ਿਕਾਰ ਹੋ ਰਹੇ ਨੇ।

"ਪੰਜਾਬ ਦੇ ਭਵਿੱਖ ਬਣਨ ਵਾਲੇ ਨੌਜਵਾਨ, ਪਾਕਿਸਤਾਨ ਵੱਲੋਂ ਚਲਾਏ ਜਾ ਰਹੇ 'ਨਾਰਕੋ-ਅੱਤਵਾਦ' ਦਾ ਸ਼ਿਕਾਰ ਬਣ ਰਿਹਾ ਹੈ, ਇਸੇ ਵਜ੍ਹਾ ਕਾਰਨ ਸੂਬੇ ਦੇ ਆਰਥਿਕ ਵਿਕਾਸ ਉੱਤੇ ਮਾੜਾ ਅਸਰ ਪੈ ਰਿਹਾ ਹੈ। ਪਾਕਿਸਤਾਨ ਵੱਲੋਂ ਚਲਾਏ ਜਾ ਰਹੇ 'ਨਾਰਕੋ-ਅੱਤਵਾਦ' ਦਾ ਸਭ ਤੋਂ ਵੱਡਾ ਸ਼ਿਕਾਰ ਪੰਜਾਬ ਬਣਿਆ ਹੈ, ਜਿਸ ਵਿਚ ਪਾਕਿਸਤਾਨ ਨਸ਼ਿਆਂ ਨੂੰ ਇੱਕ ਹਥਿਆਰ ਵਾਂਗ ਇਸਤੇਮਾਲ ਕਰ ਰਿਹਾ ਹੈ," ਇਸ ਅਹਿਮ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੇਂਦਰ ਸਰਕਾਰ ਨੂੰ ਲਿਖੇ ਆਪਣੇ ਇੱਕ ਖ਼ਤ ਵਿੱਚ ਕੀਤਾ ਹੈ।

ਪੰਜਾਬ,ਪਾਕਿਸਤਾਨ ਵੱਲੋਂ ਖਿਲਾਫ ਚਲਾਈ ਜਾ ਰਹੀ 'ਪ੍ਰੋਕਸੀ ਵਾਰ' ਦਾ ਸ਼ਿਕਾਰ ਬਣ ਗਿਆ ਹੈ, ਪਾਕਿਸਤਾਨ ਨਸ਼ਿਆਂ ਦਾ ਇਸਤੇਮਾਲ ਹਥਿਆਰ ਵੱਜੋਂ ਕਰ ਰਿਹਾ ਹੈ," ਮਹਿੰਦਰਾ ਨੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੂੰ ਲਿਖਿਆ ਹੈ।

ਮਹਿੰਦਰਾ ਨੇ ਕੇਂਦਰ ਨੂੰ ਪੰਜਾਬ ਨੂੰ ਸਪੈਸ਼ਲ ਸਟੇਟ ਕੈਟੇਗਰੀ ਵਿੱਚ ਸ਼ਾਮਲ ਕਰਨ ਨੂੰ ਕਿਹਾ ਹੈ, ਜਿਸ ਨਾਲ ਪੰਜਾਬ ਨੂੰ ਕੇਂਦਰ ਵੱਲੋਂ ਜ਼ਿਆਦਾ ਗ੍ਰਾਂਟ ਦੀ ਮੰਗ ਕੀਤੀ ਹੈ ਤਾਂਕਿ ਇਹ ਪਹਿਲਾਂ ਵਾਂਗ 75:25 ਫ਼ੀਸਦੀ 'ਤੇ ਮਿਲ ਸਕੇ।

ਮਹਿੰਦਰਾ ਨੇ ਕਿਹਾ ਹੈ ਕਿ ਨਸ਼ੇ ਦੀ ਸਮੱਸਿਆ ਜਾਤ, ਸਮਾਜ, ਆਰਥਕ ਵਰਗ, ਧਰਮ ਸਭ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਹਿੱਸੇ ਨੂੰ ਜਕੜ ਚੁੱਕੀ ਹੈ। ਇਹ ਸਮੱਸਿਆ ਸਰਹੱਦੀ ਇਲਾਕਿਆਂ ਜਿਵੇਂ ਫਿਰੋਜ਼ਪੁਰ, ਤਰਨ ਤਾਰਨ, ਗੁਰਦਸਪੂਰ, ਤੇ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਹੈ।

ਉਨ੍ਹਾਂ ਕਿਹਾ ਕਿ "ਮੈ ਪੰਜਾਬ ਨੂੰ ਖਾਸ ਦਰਜ ਸੂਬੇ ਜੰਮੂ ਕਸ਼ਮੀਰ, ਉੱਤਰ ਪੂਰਵੀ ਸੂਬਿਆਂ ਨਾਲ ਤੁਲਨਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਕੇਂਦਰ ਵੱਲੋਂ ਜ਼ਿਆਦਾ ਗ੍ਰਾਂਟ ਮਿਲਦੀ ਹੈ। ਇਨ੍ਹਾਂ ਸੂਬਿਆਂ ਦੇ ਖ਼ਰਾਬ ਹਾਲਾਤਾਂ ਕਰਕੇ ਤੇ ਔਖੇ ਭੂਗੋਲਿਕ ਹਲਾਤਾਂ ਤੇ ਪਾਕਿਸਤਾਨ ਨਾਲ ਲੱਗਦੇ ਸਰਹੰਦ ਕਰਕੇ ਇਹ ਗ੍ਰਾਂਟ ਦਿੱਤੀ ਜਾਂਦੀ ਹੈ।"

ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਪਾਕਿਸਤਾਨ ਨਾਲ ਲੱਗਦੀ ਸਰਹੱਦ ਕਰਕੇ ਦੁੱਗਣੀ ਤ੍ਰਾਸਦੀ ਸਹਿ ਚੁੱਕਿਆ ਹੈ, ਜਿਵੇਂ ਕਿ ਅੱਤਵਾਦ ਤੇ ਨਾਰਕੋ ਅੱਤਵਾਦ ਪਰ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਦੀ ਅਣਗਹਿਲੀ ਕਰਦੀ ਰਹੀ ਹੈ।

"ਇਹ ਤੁਹਾਡੇ ਤੋਂ ਲੁੱਕਿਆ ਨਹੀ ਹੈ ਕਿ ਪੰਜਾਬ ਨੇ 1980 ਤੇ 1990 ਦੇ ਸ਼ੁਰੂ ਵਿੱਚ ਅੱਤਵਾਦ ਨੂੰ ਝੱਲਿਆ ਤੇ ਹੁਣ ਨਸ਼ਿਆਂ ਨੇ ਪੰਜਾਬ ਨੂੰ ਜਕੜ ਲਿਆ ਹੈ।".

ਹੇਠ ਤੁਸੀਂ ਸੂਬੇ ਦੇ ਸਿਹਤ ਮੰਤਰੀ ਨੇ ਕੇਂਦਰ ਨੂੰ ਲਿਖਿਆ ਪੱਤਰ ਪੜ੍ਹ ਸਕਦੇ ਹੋ।

First published:

Tags: Drugs, Narco, Punjab, Terrorism

ਅਗਲੀ ਖਬਰ