• Home
 • »
 • News
 • »
 • punjab
 • »
 • NARCOTICS CELL POLICE ARRESTED TWO YOUTHS WITH 480 BOTTLES OF HARYANA BRAND

ਪੁਲਿਸ ਵੱਲੋਂ 480 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਸਣੇ ਦੋ ਨੌਜਵਾਨ ਕਾਬੂ

ਪੁਲਿਸ ਵੱਲੋਂ 480 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਸਣੇ ਦੋ ਨੌਜਵਾਨ ਕਾਬੂ

 • Share this:
  Chetan Bhura

  ਹਰਿਆਣਾ ਵਿਚ ਪੰਜਾਬ ਨਾਲੋਂ ਸ਼ਰਾਬ ਸਸਤੀ ਹੋਣ ਕਰਕੇ ਤਸਕਰਾਂ ਵੱਲੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਵਿਚ ਵੇਚੀ ਜਾ ਰਹੀ ਹੈ। ਇਸ ਤਸਕਰੀ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਪੁਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ।

  ਮਲੋਟ ਦੀ ਨਾਰਕੋਟਿੱਕ ਸੈਲ ਪੁਲਿਸ ਵਲੋਂ ਇਕ ਮੁਕਬਰ ਦੀ ਇਤਲਾਹ ਉਤੇ ਇਕ ਕਾਰ ਵਿਚੋਂ 80 ਪੇਟੀਆਂ ਸ਼ਰਾਬ ਸਮੇਤ ਦੋ ਨੌਜਵਾਨਾ ਨੂੰ ਕਾਬੂ ਕੀਤਾ ਹੈ।

  ਹੋਰ ਜਾਣਕਰੀ ਦਿੰਦੇ ਹੋਏ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਇਕ ਕਾਰ ਰਾਹੀਂ ਦੋ ਨੌਜਵਾਨ ਹਰਿਆਣਾ ਵਿਚੋਂ ਸ਼ਰਾਬ ਲੈ ਕੇ ਮਲੌਟ ਵੱਲ ਆ ਰਹੇ ਹਨ। ਪੁਲਿਸ ਵਲੋਂ ਨਾਕਾ ਲਗਾ ਕੇ ਇਸ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਵਿਚੋਂ 80 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ।

  ਕਾਰ ਸਵਾਰਾਂ ਦੀ ਪਛਾਣ ਗੁਰਪ੍ਰੀਤ ਉਰਫ ਸੁੱਖਾ ਵਾਸੀ ਅਬੋਹਰ, ਅਤੇ ਜਤਿੰਦਰ ਉਰਫ ਜੁਗਨੂੰ ਵਾਸੀ ਮਲੌਟ ਵਜੋਂ ਹੋਈ ਜਿਨ੍ਹਾਂ ਨੇ ਇਹ ਸ਼ਰਾਬ ਮੁਕਤਸਰ ਪਹੁੰਚਾਉਣੀ ਸੀ। ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
  Published by:Gurwinder Singh
  First published:
  Advertisement
  Advertisement