Home /News /punjab /

ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਵੱਲੋਂ ਜੁਆਇੰਟ ਡਾਇਰੈਕਟਰ ਡਾ. ਪ੍ਰਵੀਨ ਬਾਂਸਲ ਸਨਮਾਨਿਤ

  • Share this:
ਬਰਨਾਲਾ - ਬਰਨਾਲਾ ਸ਼ਹਿਰ ਦੇ ਕੱਚਾ ਕਾਲਜ ਰੋਡ ਦੇ ਵਸਨੀਕ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਜੁਆਇੰਟ ਡਾਇਰੈਕਟਰ ਡਾ. ਪ੍ਰਵੀਨ ਬਾਂਸਲ ਨੂੰ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਨਵੀ ਦਿੱਲੀ ਦੁਆਰਾ ਫੈਲੋ ਚੁਣਿਆ ਗਿਆ ਹੈ। ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਭਾਰਤ ਦੇ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲਾ ਦੇ ਅਧੀਨ ਕੰਮ ਕਰਦੀ ਹੈ ਅਤੇ ਅਕਾਦਮਿਕ ਉੱਤਮਤਾ ਨੂੰ ਭਾਰਤ ਵਿਚ ਮੈਡੀਕਲ ਪੜ੍ਹਾਈ ਅਤੇ ਸਿਹਤ ਭਲਾਈ ਵਾਸਤੇ ਵਰਤੋਂ ਕਰਦੀ ਹੈ ਤੇ  ਪ੍ਰੋਤਾਸ਼ਾਹਿਤ ਕਰਦੀ ਹੈ। ਪੰਜਾਬ ਵਿਚ ਪਿਛਲੇ 60 ਸਾਲਾਂ ਵਿਚ ਹੁਣ ਤੱਕ ਕੇਵਲ 17 ਵਿਅਕਤੀਆਂ ਨੂੰ ਇਹ ਇਨਾਮ ਮਿਲਿਆ ਹੈ। ਇਸ ਵਿਚ 6 ਵਾਈਸ ਚਾਂਸਲਰ ਸਾਹਿਬਾਨ ਅਤੇ 1 ਪਦਮਸ਼੍ਰੀ ਅਵਾਰਡ ਪ੍ਰਾਪਤ ਕਰਨ ਵਾਲੇ ਡਾ. ਰਤਨ ਲਾਲ ਮਿੱਤਲ ਵੀ ਸ਼ਾਮਿਲ ਹਨ।

ਇਹ ਫੈਲੋਸ਼ਿਪ ਤੇਲੰਗਾਨਾ ਦੇ ਗਵਰਨਰ ਅਤੇ ਪੌਂਡੀਚਰੀ ਦੇ ਲੈਫਟੀਨੈਟ ਗਵਰਨਰ ਡਾ. ਤਾਮਿਲੀਸਾਈ ਵੱਲੋਂ ਪ੍ਰਦਾਨ ਕੀਤੇ ਗਏ ਹਨ। ਜੁਆਇੰਟ ਡਾਇਰੈਕਟਰ ਡਾ. ਬਾਂਸਲ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੋਂ ਵੀ ਫੈਲੋਸ਼ਿਪ ਪ੍ਰਾਪਤ ਕਰ ਚੁੱਕੇ ਹਨ ਅਤੇ ਭਾਰਤ ਦੀ ਅੰਟਾਰਕਟਿਕ ਟੀਮ ਦਾ ਹਿੱਸਾ ਵੀ ਰਹੇ ਹਨ। ਇਹ ਇਨਾਮ ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰਸਿੱਧ ਵੀਸੀ ਡਾ. ਰਾਜ ਬਹਾਦਰ, ਡਾ. ਚਾਵਲਾ ਅਤੇ ਡਾ. ਸ਼ਵਿੰਦਰ ਸਿੰਘ ਗਿੱਲ ਨੂੰ ਮਿਲ ਚੁੱਕਾ ਹੈ, ਪਰ ਜੁਆਇੰਟ ਡਾਇਰੈਕਟਰ ਡਾ. ਪ੍ਰਵੀਨ ਬਾਂਸਲ ਬਾਬਾ ਫਰੀਦ ਯੂਨੀਵਰਸਿਟੀ ਵਿਚ ਕੰਮ ਕਰਨ ਵਾਲੇ ਪਹਿਲੇ ਵਿਅਕਤੀ ਹਨ, ਜਿੰਨ੍ਹਾਂ ਨੂੰ ਇਹ ਇਨਾਮ ਮਿਲਿਆ ਹੈੈ।
Published by:Ashish Sharma
First published:

Tags: Barnala

ਅਗਲੀ ਖਬਰ