ਬਿਆਸ- ਬੀਤੇ ਦਿਨੀਂ ਬਿਆਸ ਦੇ ਸੈਕਰੇਡ ਹਾਰਟ ਕੌਨਵੈਂਟ ਸਕੂਲ ਵਿੱਚ ਦੂਜੀ ਕਲਾਸ ਦੀ ਬੱਚੀ ਨਾਲ ਸਕੂਲ ਦੇ ਹੀ ਇੱਕ ਵਿਦਿਆਰਥੀ ਵੱਲੋਂ ਰੇਪ ਦੇ ਮਾਮਲੇ ਦੀ ਜਾਂਚ ਲਈ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਸਕਸ਼ਨ ਆਫ ਚਾਇਲਡ ਰਾਈਟਸ ਦੀ ਟੀਮ ਅੱਜ ਬਿਆਸ ਪਹੁੰਚੇਗੀ।
ਦਰਅਸਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਹੋਇਆ ਇੱਕ ਟਵੀਟ ਕਰਕੇ ਕਮਿਸ਼ਨ ਦੀ ਚੇਅਰਪਰਸਨ ਪ੍ਰਿਯੰਕਾ ਕਾਨੂੰਗੋ ਨੂੰ ਅਪੀਲ ਕੀਤੀ ਸੀ ਕਿ ਸਕੂਲ ਮੈਨੇਜਮੈਂਟ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਮਾਮਲੇ ਦੀ ਜਾਂਚ ਕੀਤੀ ਜਾਵੇ।
ਇਸ ਤੋਂ ਬਾਅਦ ਪ੍ਰਿਯੰਕਾ ਕਾਨੂੰਗੋ ਵਲੋਂ ਟੀਮ ਦੀ ਮੈਂਬਰ ਰੋਜ਼ੀ ਟਾਬਾ ਨੂੰ ਇਸ ਮਾਮਲੇ ਦੀ ਜਾਂਚ ਲਈ 21 ਦਿਸੰਬਰ ਨੂੰ ਬਿਆਸ ਵਿਖੇ ਜਾ ਕੇ ਮਾਮਲੇ ਦੀ ਜਾਂਚ ਦੀ ਜਿੰਮੇਵਾਰੀ ਸੌੰਪੀ ਗਈ ਸੀ।ਟੀਮ ਅੱਜ ਸਕੂਲ ਮੈਨੇਜਮੈਂਟ ਤੋਂ ਇਲਾਵਾ ਪੀੜਿਤ ਪਰਿਵਾਰ ਅਤੇ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰ ਸਕਦੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Beas