ਪੰਜਾਬ ਵਿਚ ਸਿੱਖ ਫਾਰ ਜਸਟਿਸ ਦੇ ਟਿਕਾਣਿਆਂ ‘ਤੇ ਐਨਆਈਏ ਦੀ ਰੇਡ

News18 Punjabi | News18 Punjab
Updated: October 14, 2020, 4:00 PM IST
share image
ਪੰਜਾਬ ਵਿਚ ਸਿੱਖ ਫਾਰ ਜਸਟਿਸ ਦੇ ਟਿਕਾਣਿਆਂ ‘ਤੇ ਐਨਆਈਏ ਦੀ ਰੇਡ
ਪੰਜਾਬ ਵਿਚ ਸਿੱਖ ਫਾਰ ਜਸਟਿਸ ਦੇ ਟਿਕਾਣਿਆਂ ‘ਤੇ ਐਨਆਈਏ ਦੀ ਰੇਡ

  • Share this:
  • Facebook share img
  • Twitter share img
  • Linkedin share img
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੰਜਾਬ ਵਿੱਚ 15 ਅਗਸਤ, 2020 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿੱਚ ਸਿੱਖਸ ਫਾਰ ਜਸਟਿਸ ਕਾਡਰ ਦੀ ਸ਼ਹਿ ਉਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਇਕ ਮਾਮਲੇ ਵਿੱਚ ਪੰਜਾਬ ਵਿਚ 6 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ।

ਕੌਮੀ ਜਾਂਚ ਏਜੰਸੀ ਨੇ ਅੱਜ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜੇ ਮਾਮਲਿਆਂ ਵਿੱਚ ਪੰਜਾਬ ਦੇ ਫਿਰੋਜ਼ਪੁਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਛੇ ਥਾਵਾਂ ’ਤੇ ਤਲਾਸ਼ੀ ਲਈ ਹੈ।

ਅਧਿਕਾਰੀਆਂ ਨੇ ਦੱਸਿਆ ਇਸ ਸਾਲ ਆਜ਼ਾਦੀ ਦਿਵਸ ਤੋਂ ਪਹਿਲਾਂ ਮੋਗਾ ਵਿੱਚ ਐੱਸਐੱਫਜੇ ਦੀ ਸ਼ਹਿ ’ਤੇ ਕੌਮੀ ਝੰਡਾ ਲਾਹ ਕੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ ਤੇ ਇਸ ਸਬੰਧੀ ਹੀ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਏਜੰਸੀ ਨੂੰ ਪੈਨ ਡ੍ਰਾਈਵ, ਲੈਪਟਾਪ, ਹਾਰਡ ਡਿਸਕਸ ਅਤੇ ਹੋਰ ਦਸਤਾਵੇਜ਼ਾਂ ਸਮੇਤ ਬਹੁਤ ਸਾਰੀਆਂ ਇਲੈਕਟ੍ਰਾਨਿਕ ਚੀਜ਼ਾਂ ਮਿਲੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ ਸੀ, ਉਹ ਮੁਲਜ਼ਮ ਅਕਾਸ਼ਦੀਪ ਸਿੰਘ, ਜੋਗਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ ਅਤੇ ਰਾਮ ਤੀਰਥ ਨਾਲ ਸਬੰਧਤ ਸਨ। ਮੁਲਜ਼ਮ ਜਸਪਾਲ ਸਿੰਘ ਦੇ ਸਾਈਬਰ ਕੈਫੇ ਦੀ ਵੀ ਤਲਾਸ਼ੀ ਲਈ ਗਈ।
Published by: Gurwinder Singh
First published: October 14, 2020, 4:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading