Home /News /punjab /

ਨਵਜੋਤ ਕੌਰ ਸਿੱਧੂ ਨੂੰ ਕੈਂਸਰ, ਪਤੀ ਲਈ ਲਿਖੀ ਭਾਵੁਕ ਕਰਨ ਵਾਲੀ ਪੋਸਟ...

ਨਵਜੋਤ ਕੌਰ ਸਿੱਧੂ ਨੂੰ ਕੈਂਸਰ, ਪਤੀ ਲਈ ਲਿਖੀ ਭਾਵੁਕ ਕਰਨ ਵਾਲੀ ਪੋਸਟ...

ਨਵਜੋਤ ਕੌਰ ਸਿੱਧੂ ਨੂੰ ਕੈਂਸਰ, ਪਤੀ ਲਈ ਲਿਖੀ ਭਾਵੁਕ ਕਰਨ ਵਾਲੀ ਪੋਸਟ... (ਫਾਇਲ ਫੋਟੋ)

ਨਵਜੋਤ ਕੌਰ ਸਿੱਧੂ ਨੂੰ ਕੈਂਸਰ, ਪਤੀ ਲਈ ਲਿਖੀ ਭਾਵੁਕ ਕਰਨ ਵਾਲੀ ਪੋਸਟ... (ਫਾਇਲ ਫੋਟੋ)

ਤੁਹਾਨੂੰ ਵਾਰ-ਵਾਰ ਇਨਸਾਫ਼ ਤੋਂ ਵਾਂਝਾ ਹੁੰਦਿਆਂ ਦੇਖ ਤੁਹਾਡਾ ਇੰਤਜ਼ਾਰ ਕੀਤਾ। ਸੱਚ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਪਰ ਇਹ ਵਾਰ-ਵਾਰ ਤੁਹਾਡੀ ਪ੍ਰੀਖਿਆ ਲੈਂਦਾ ਹੈ। ਕਲਯੁਗ। ਮਾਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਕੈਂਸਰ ਦੂਜੀ ਸਟੇਜ ਉਤੇ ਹੈ। ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਰੱਬ ਦਾ ਭਾਣਾ ਹੈ...

ਹੋਰ ਪੜ੍ਹੋ ...
  • Share this:

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਨਵਜੋਤ ਕੌਰ ਸਿੱਧੂ ਆਪਣੇ ਇਲਾਜ ਲਈ ਕੱਲ੍ਹ ਡੇਰਾਬੱਸੀ ਦੇ ਨਿੱਜੀ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੂੰ ਦੂਜੀ ਸਟੇਜ ਦਾ ਕੈਂਸਰ ਡਾਇਗਨੋਜ਼ ਹੋਇਆ ਹੈ, ਜਿਸ ਦੇ ਇਲਾਜ ਲਈ ਹੀ ਇੱਥੇ ਪਹੁੰਚੇ ਹੋਏ ਸਨ।

ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਖਾਤੇ ਉਤੇ ਇਕ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਡਾ. ਸਿੱਧੂ ਨੇ ਆਪਣੇ ਟਵਿੱਟਰ ਖਾਤੇ ਉਤੇ ਨਵਜੋਤ ਸਿੰਘ ਸਿੱਧੂ ਲਈ ਇਕ ਭਾਵੁਕ ਪੋਸਟ ਪਾਉਂਦਿਆਂ ਲਿਖਿਆ ਹੈ-'ਉਹ ਉਸ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ, ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨ ਕਾਰਨ ਸ਼ਾਇਦ ਤੁਹਾਡੇ ਤੋਂ ਵੱਧ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਾਂ।

ਤੁਹਾਨੂੰ ਵਾਰ-ਵਾਰ ਇਨਸਾਫ਼ ਤੋਂ ਵਾਂਝਾ ਹੁੰਦਿਆਂ ਦੇਖ ਤੁਹਾਡਾ ਇੰਤਜ਼ਾਰ ਕੀਤਾ। ਸੱਚ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਪਰ ਇਹ ਵਾਰ-ਵਾਰ ਤੁਹਾਡੀ ਪ੍ਰੀਖਿਆ ਲੈਂਦਾ ਹੈ। ਕਲਯੁਗ। ਮਾਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਕੈਂਸਰ ਦੂਜੀ ਸਟੇਜ ਉਤੇ ਹੈ। ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਰੱਬ ਦਾ ਭਾਣਾ ਹੈ: ਫਰਫੈਕਟ

Published by:Gurwinder Singh
First published:

Tags: Dr Navjot Kaur Sidhu, Navjot kaur, Navjot singh sidhu, Navjot singh sidhu wife