• Home
  • »
  • News
  • »
  • punjab
  • »
  • NAVJOT KAUR SIDHU TOLD BIKRAM MAJITHIA ABOUT THE ORIGIN OF BULLYING

ਨਵਜੋਤ ਕੌਰ ਸਿੱਧੂ ਨੇ ਮਜੀਠੀਆ ਨੂੰ ਦੱਸਿਆ ਬਦਮਾਸ਼ੀ ਦਾ ਜਨਮਦਾਤਾ

ਆਖਿਆ, ਬਿਕਰਮ ਮਜੀਠੀਆ ਦੇ ਆਉਣ ਤੋਂ ਬਾਅਦ ਹੀ ਅਕਾਲੀ ਦਲ ਵਿੱਚ ਝੂਠੇ ਪਰਚੇ ਦਰਜ ਕਰਵਾਉਣ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ

ਨਵਜੋਤ ਕੌਰ ਸਿੱਧੂ ਨੇ ਮਜੀਠੀਆ ਨੂੰ ਦੱਸਿਆ ਬਦਮਾਸ਼ੀ ਦਾ ਜਨਮਦਾਤਾ

  • Share this:
ਅੰਮ੍ਰਿਤਸਰ- ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੂੰ ਬਦਮਾਸ਼ੀ ਅਤੇ ਗੈਂਗਸਟਰਾਂ ਦਾ ਜਨਮ ਦਾਤਾ ਦੱਸਦਿਆਂ ਇਲਜ਼ਾਮ ਲਗਾਇਆ ਕਿ ਬਿਕਰਮ ਮਜੀਠੀਆ ਦੇ ਆਉਣ ਤੋਂ ਬਾਅਦ ਹੀ ਅਕਾਲੀ ਦਲ ਵਿੱਚ ਝੂਠੇ ਪਰਚੇ ਦਰਜ ਕਰਵਾਉਣ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਸੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਉਹ ਭਾਜਪਾ ਦਾ ਹਿੱਸਾ ਸਨ ਤਾਂ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਸਲਾਹ ਦਿੱਤੀ ਸੀ ਕਿ ਜੇਕਰ ਉਹ ਅਕਾਲੀ ਦਲ ਦਾ ਭਲਾ ਚਾਹੁੰਦੇ ਹਨ ਤਾਂ ਉਹ ਸੁਖਬੀਰ ਬਾਦਲ ਨੂੰ ਸਲਾਹ ਦੇਣ ਕਿ ਬਿਕਰਮ ਮਜੀਠੀਆ ਨੂੰ ਪਾਰਟੀ ਵਿੱਚ ਜ਼ਿਆਦਾ ਅੱਗੇ ਨਾ ਆਉਣ ਦਿੱਤਾ ਜਾਵੇ। ਇੱਕ ਵਾਰ ਫਿਰ ਸਿੱਧੂ ਨੇ ਡਰੱਗ ਮਾਮਲੇ ਦੀ ਜਾਂਚ ਰਿਪੋਰਟ ਅਤੇ ਅਗਲੀ ਸੁਣਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਲਦ ਡਰੱਗ ਮਾਫੀਆ ਚਲਾਉਣ ਵਾਲੇ ਲੋਕਾਂ ਦਾ ਅਸਲ ਚੇਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਵੇਗਾ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਕੱਲ੍ਹ ਵਿਧਾਨਸਭਾ ਵਿੱਚ ਸਾਫ ਕਰ ਦਿੱਤਾ ਗਿਆ ਹੈ ਕਿ ਉਹ ਪੰਜਾਬ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਕਿਸੇ ਵੀ ਸ਼ਰਤ ਉਤੇ ਕੋਈ ਸਮਰਥਨ ਨਹੀਂ ਕਰਨਗੇ।
Published by:Ashish Sharma
First published: