ਅੰਮ੍ਰਿਤਸਰ: ਰਾਜਸਭਾ ਉਮੀਦਵਾਰੀ 'ਤੇ ਸਿਆਸਤ ਗਰਮਾਈ ਹੈ। ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਹਮਲਾ ਕੀਤਾ ਹੈ। ਰਾਜਸਭਾ ਨਾਮਜ਼ਦਗੀਆਂ ਨੂੰ ਲੈ ਕੇ AAP 'ਤੇ ਪੰਜਾਬ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ ਹੈ।
ਨਵਜੋਤ ਸਿੱਧੂ ਨੇ ਟਵੀਟ ਕੀਤਾ ਐ ਕਿ..."ਦਿੱਲੀ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ... ਇਹ ਹੁਣ ਐਕਟਿਵ ਹੋ ਗਈਆਂ ਹਨ...ਹਰਭਜਨ ਸਿੰਘ ਇੱਕ ਅਪਵਾਦ ਹੈ ਅਤੇ ਬਾਕੀ ਬੈਟਰੀਆਂ ਹਨ...ਜੋ ਕਿ ਪੰਜਾਬ ਨਾਲ ਧੋਖਾ ਹੈ !" @ਅਰਵਿੰਦ ਕੇਜਰੀਵਾਲ
ਬੀਤੇ ਦਿਨ ਆਮ ਆਦਮੀ ਪਾਰਟੀ(AAP) ਨੇ ਪੰਜਾਬ ਤੋਂ ਰਾਜਸਭਾ ਲਈ ਸਾਰੇ ਨਾਮ ਐਲਾਨ ਕਰ ਦਿੱਤੇ ਹਨ। ਜਿਸ ਵਿੱਚ AAP ਆਗੂ ਰਾਘਵ ਚੱਢਾ ਰਾਜਸਭਾ ਜਾਣਗੇ। ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਰਾਜਸਭਾ ਦੀ ਟਿਕਟ ਮਿਲੀ ਹੈ। ਆਈ ਆਈਟੀ(IIT) ਪ੍ਰੋਫ਼ੈਸਰ ਸੰਦੀਪ ਪਾਠਕ ਨੂੰ AAP ਰਾਜਸਭਾ ਭੇਜ ਰਹੀ ਹੈ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਨੇ ਅਸ਼ੋਕ ਮਿੱਤਲ ਵੀ ਰਾਜ ਸਭਾ ਮੈਂਬਰ ਬਣਨਗੇ। ਪੰਜਾਬ ਦੇ ਵੱਡੇ ਸਨਅਤਕਾਰ ਨੇ ਸੰਜੀਵ ਅਰੋੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਗੇ। ਇੰਨਾਂ ਸਾਰਿਆਂ ਨੇ ਅੱਜ ਵਿਧਾਨ ਸਭਾ ਪਹੁੰਚ ਕੇ ਆਪਣੀ ਨੁਮਾਇੰਦਗੀ ਫਾਰਮ ਭਰੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਬਿਨੇਟ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਸਨ।
Punjab Rajya Sabha Election: AAP ਨੇ ਰਾਜਸਭਾ ਲਈ ਐਲਾਨੇ ਨਾਮ, ਭਰੇ ਨੁਮਾਇੰਦਗੀ ਫਾਰਮ, ਜਾਣੋ
ਖ਼ਬਰ ਅੱਪਡੇਟ ਹੋ ਰਹੀ ਹੈ..
Published by: Sukhwinder Singh
First published: March 22, 2022, 10:30 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।