ਚੰਡੀਗੜ੍ਹ: ਪਟਿਆਲਾ ਜੇਲ ਵਿੱਚ ਬੰਦ ਨਵਜੋਤ ਸਿੰਘ ਨਾਲ ਬੰਦ ਕੈਦੀਆਂ ਦੀ ਬੈਰਕ ਬਦਲ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਦੀ ਕੰਟੀਨ ਤੋਂ ਇਨ੍ਹਾਂ ਕੈਦੀਆਂ ਤੋਂ ਸਾਮਾਨ ਮੰਗਵਾਇਆ ਸੀ ਕਿਉਂਕਿ ਸੁਰੱਖਿਆ ਕਾਰਨ ਨਵਜੋਤ ਸਿੰਘ ਸਿੱਧੂ ਕੰਟੀਨ ਵਿੱਚ ਨਹੀਂ ਜਾ ਸਕਦੇ ਸਨ ਪਰ ਇਨ੍ਹਾਂ ਕੈਦੀਆਂ ਨੇ ਜੇਲ੍ਹ ਵਿੱਚ ਬਣੇ ਨਵਜੋਤ ਸਿੰਘ ਸਿੱਧੂ ਦੇ ਕਾਰਡ ਤੋਂ ਵੀ ਆਪਣਾ ਸਾਮਾਨ ਖਰੀਦਿਆ ਸੀ। ਜਿਸ 'ਤੇ ਨਵਜੋਤ ਸਿੰਘ ਸਿੱਧੂ ਨੇ ਇਤਰਾਜ਼ ਕੀਤਾ ਅਤੇ ਉਨ੍ਹਾਂ ਦੀ ਉਨ੍ਹਾਂ ਨਾਲ ਬਹਿਸ ਹੋ ਗਈ, ਜਿਸ ਕਾਰਨ ਇਹ ਕੈਦੀ ਨਵਜੋਤ ਸਿੰਘ ਸਿੱਧੂ ਦੀ ਬੈਰਕ ਨੰਬਰ 10 ਤੋਂ ਵੱਖ ਹੋ ਗਏ ਹਨ।
ਇਸ ਮਾਮਲੇ ਬਾਲੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਹੈ ਕਿ ਅਸੀਂ ਕੈਦੀਆਂ ਦੀਆਂ ਬੈਰਕਾਂ ਤਾਂ ਬਦਲੀਆਂ ਹਨ ਪਰ ਇਹ ਇੱਕ ਰੁਟੀਨ ਅਨੁਸਾਰ ਬਦਲੀਆਂ ਗਈਆਂ ਹਨ, ਨਵਜੋਤ ਸਿੰਘ ਸਿੱਧੂ ਵੱਲੋਂ ਹੋਰਨਾਂ ਕੈਦੀਆਂ ਨਾਲ ਕੀਤੀ ਗਈ ਬਹਿਸ ਵਿੱਚ ਕੋਈ ਸੱਚਾਈ ਨਹੀਂ ਹੈ।
No brawl took place. It was a 4-day-old trivial issue. Every inmate is issued a card.Sidhu says an inmate had drawn ration on his card for himself. Legal notice will be sent to channels that run such news:Punjab's Jail Min HS Bains to ANI on reports that NS Sidhu had spat in jail pic.twitter.com/LUkb17AN3l
— ANI (@ANI) July 13, 2022
ਇਸ ਬਾਰੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਝਗੜਾ ਨਹੀਂ ਹੋਇਆ। ਇਹ ਚਾਰ ਦਿਨ ਪੁਰਾਣਾ ਮਾਮੂਲੀ ਮਾਮਲਾ ਸੀ। ਜੇਲ੍ਹ 'ਚ ਹਰ ਕੈਦੀ ਨੂੰ ਰਾਸ਼ਨ ਲਈ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ। ਸਿੱਧੂ ਦਾ ਕਹਿਣਾ ਹੈ ਕਿ ਇਕ ਕੈਦੀ ਨੇ ਉਨ੍ਹਾਂ ਦੇ ਕਾਰਡ 'ਤੇ ਆਪਣੇ ਲਈ ਰਾਸ਼ਨ ਲਿਆ ਹੈ। ਜੇਲ੍ਹ ਮੰਤਰੀ ਬੈਂਸ ਅਨੁਸਾਰ ਅਜਿਹੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।