• Home
  • »
  • News
  • »
  • punjab
  • »
  • NAVJOT SIDHU IS NOW AROUND CHANNI GOVERNMENT QUESTIONS RAISED ON APPOINTMENT OF AG AND DGP

ਨਵਜੋਤ ਸਿੱਧੂ ਹੁਣ ਚੰਨੀ ਸਰਕਾਰ ਦੁਆਲੇ ਹੋਏ! ਏਜੀ ਤੇ ਡੀਜੀਪੀ ਦੀ ਨਿਯੁਕਤੀ 'ਤੇ ਚੁੱਕੇ ਸਵਾਲ

ਨਵਜੋਤ ਸਿੱਧੂ ਹੁਣ ਚੰਨੀ ਸਰਕਾਰ ਦੁਆਲੇ ਹੋਏ! ਏਜੀ ਤੇ ਡੀਜੀਪੀ ਦੀ ਨਿਯੁਕਤੀ 'ਤੇ ਚੁੱਕੇ ਸਵਾਲ  (FILE-PTI)

ਨਵਜੋਤ ਸਿੱਧੂ ਹੁਣ ਚੰਨੀ ਸਰਕਾਰ ਦੁਆਲੇ ਹੋਏ! ਏਜੀ ਤੇ ਡੀਜੀਪੀ ਦੀ ਨਿਯੁਕਤੀ 'ਤੇ ਚੁੱਕੇ ਸਵਾਲ (FILE-PTI)

  • Share this:
    ਨਵਜੋਤ ਸਿੰਘ ਸਿੱਧੂ ਵਲੋਂ ਅੱਜ ਰਾਜ ਦੀ ਚੰਨੀ ਸਰਕਾਰ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਬੇਅਦਬੀ ਮਾਮਲੇ 'ਚ ਇਨਸਾਫ਼ ਦੀ ਮੰਗ ਤੇ ਨਸ਼ੇ ਦੇ ਧੰਦਿਆਂ ’ਚ ਸ਼ਾਮਲ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਅਦੇ ਨਾਲ ਸਾਡੀ ਸਰਕਾਰ ਸਾਲ 2017 ਵਿਚ ਬਣੀ ਸੀ ਪਰ ਇਨ੍ਹਾਂ ਮਾਮਲਿਆਂ ਵਿੱਚ ਹੱਥ ਤੇ ਹੱਥ ਧਰ ਕੇ ਬੈਠਣ ਕਾਰਨ ਲੋਕਾਂ ਨੇ ਪਿਛਲਾ ਮੁੱਖ ਮੰਤਰੀ ਹਟਾ ਦਿੱਤਾ।

    ਹੁਣ ਏਜੀ/ਡੀਜੀਪੀ ਦੀਆਂ ਨਿਯੁਕਤੀਆਂ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਇਨ੍ਹਾਂ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਕੀ ਮੂੰਹ ਦਿਖਾਵਾਂਗੇ।

    ਨਵਜੋਤ ਸਿੰਘ ਸਿੱਧੂ ਨੇ ਏਜੀ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਬੇਅਦਬੀ ਮਾਮਲਿਆਂ ਅਤੇ ਡਰੱਗ ਨਾਲ ਮਰਨ ਵਾਲਿਆਂ ਦੇ ਪੀੜਤਾਂ ਦੇ ਜ਼ਖ਼ਮਾਂ ਉਪਰ ਲੂਣ ਛਿੜਕਣਾ ਕਰਾਰ ਦਿੱਤਾ ਹੈ।


    ਪੰਜਾਬ ਕਾਂਗਰਸ ਪ੍ਰਧਾਨਗੀ ਤੋਂ ਅਸਫੀਤਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਲਗਾਤਾਰ ਬੇਅਦਬੀ ਮਾਮਲੇ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਹੁਣ ਇੱਕ ਨਿੱਜੀ ਟੀਵੀ ਚੈਨਲ ਦੀ ਵੀਡੀਓ 'ਤੇ ਟਵੀਟ ਕਰਦਿਆਂ ਏਜੀ ਤੇ ਡੀਜੀਪੀ ਦੀ ਨਿਯੁਕਤੀ ਪੀੜਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣਾ ਕਿਹਾ ਹੈ।

    ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਨਿਆਂ ਦੀ ਮੰਗ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ 'ਚ ਲੋਕਾਂ ਨੇ 2017 ਵਿੱਚ ਸਾਡੀ ਸਰਕਾਰ ਲਿਆਂਦੀ ਪਰ ਸਰਕਾਰ ਫੇਲ ਰਹੀ ਅਤੇ ਮੁੱਖ ਮੰਤਰੀ ਨੂੰ ਹਟਾ ਦਿੱਤਾ ਗਿਆ ਹੈ। ਹੁਣ ਏਜੀ/ਡੀਜੀਪੀ ਦੀਆਂ ਨਿਯੁਕਤੀਆਂ ਪੀੜਤਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਬਰਾਬਰ ਹਨ, ਜਿਨ੍ਹਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ।
    Published by:Gurwinder Singh
    First published: