ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਬਾਰੀ : ਪੀੜਤਾਂ ਲਈ ਰੁਜ਼ਗਾਰ ਦੀ ਮੰਗ ਲਈ ਸਿੱਧੂ ਨੇ CM ਚੰਨੀ ਨੂੰ ਲਿਖੀ ਚਿੱਠੀ ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(Navjot Singh Sidhu) ਨੇ 14 ਅਕਤੂਬਰ, 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ(Behbal Kalan firing) ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਪੀੜਤਾਂ ਲਈ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Chief Minister Charanjit Singh Channi) ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਇਸਦੀ ਜਾਣਕਾਰੀ ਆਪਣੀ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਦਿੱਤੀ ਹੈ।
ਟਵੀਟ ਵਿੱਚ ਲਿਖਿਆ '14 ਅਕਤੂਬਰ, 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਪੀੜਤਾਂ ਲਈ ਰੁਜ਼ਗਾਰ ਮੰਗਣ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਨੂੰ ਸੰਬੋਧਿਤ ਪੱਤਰ।'
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ( Navjot Sidhu) ਬੀਤੇ ਦਿਨ ਬਹਿਬਲ ਕਲਾਂ( Behbal Kalan) ਪਹੁੰਚੇ ਸਨ। ਉਨ੍ਹਾਂ ਧਰਨੇ 'ਤੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਬੇਟੇ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ। ਬਹਿਬਲ ਖੁਰਦ (ਨਿਆਮੀਵਾਲਾ) ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਨੂੰ ਛੇ ਸਾਲ ਹੋ ਗਏ ਹਨ। ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਛੇ ਸਾਲ ਬੀਤਣ ਤੋਂ ਬਾਅਦ ਇਨਸਾਫ ਨਾ ਮਿਲਣ ਦੇ ਵਿਰੋਧ ਵਿਚ ਬਹਿਬਲ ਕਲਾਂ ਦੇ ਉਸੇ ਥਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਸੁਖਰਾਜ ਸਿੰਘ ਨੇ ਇਨਸਾਫ਼ ਨਾ ਮਿਲਣ ਤੇ ਨਵਜੋਤ ਸਿੱਧੂ ਨੂੰ ਸੁਖਰਾਜ ਨੇ ਸਵਾਲ ਕੀਤਾ, 'ਤੁਸੀਂ 3 ਮਹੀਨੇ ਚ ਕੀ ਕੀਤਾ ?'ਇਸ ਦਾ ਸਿਸਟਮ ਨੂੰ ਜਵਾਬ ਦੇਣਾ ਪਵੇਗਾ। ਇਸ ਉੱਤੇ ਸਿੱਧੂ ਨੇ ਕਿਹਾ ਕਿ ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲੇ ਤਾਂ ਇੱਕ ਦਿਨ 'ਚ ਇਨਸਾਫ਼ ਕਰ ਦੇਵਾਂ।
ਸਿੱਧੂ ਨੇ ਕਿਹਾ ਕਿ ਮੈਂ ਤੁਹਾਨੂੰ ਸਮਰਥਨ ਦੇਣ ਆਇਆ ਹਾਂ। ਸਿੱਧੂ ਨੇ ਕਿਹਾ ਕਿ ਸੁਖਰਾਜ ਸਿੰਘ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਮੈਨੂੰ ਫੈਸਲੇ ਲੈਣ ਦੀ ਤਾਕਤ ਨਹੀਂ, ਮੈਂ ਲੋਕਾਂ ਦੀ ਅਵਾਜ਼ ਬੁਲੰਦ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪ੍ਰਸ਼ਾਸਨਿਕ ਤਾਕਤ ਨਹੀਂ ਹੈ, ਮੈਂ ਤਾਂ ਪਾਰਟੀ ਦਾ ਪ੍ਰਧਾਨ ਹਾਂ, ਮੈਂ ਆਵਾਜ਼ ਚੁੱਕ ਸਕਦਾ ਹਾਂ ਤੇ ਚੁੱਕ ਰਿਹਾ ਹਾਂ। ਸੁਖਰਾਜ ਸਿੰਘ ਨੇ ਕਿਹਾ ਕਿ ਸਾਨੂੰ 6 ਸਾਲ ਤੋਂ ਕਨੂੰਨ ਦੇ ਹੱਥ ਨਜ਼ਰ ਨਹੀਂ ਆਏ।
Published by: Sukhwinder Singh
First published: December 21, 2021, 14:08 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।