ਸਿੱਧੂ ਵੱਲੋਂ ਵਿਦਿਆਰਥਣਾਂ ਨੂੰ 20 ਹਜ਼ਾਰ ਰੁਪਏ, ਟੈਬਲੇਟ, ਸਕੂਟੀ, ਔਰਤਾਂ ਨੂੰ ਮੁਫਤ ਸਿਲੰਡਰ ਸਣੇ ਵੱਡੇ ਐਲਾਨ

ਹਰ ਘਰੇਲੂ ਔਰਤ ਨੂੰ 2000 ਰੁਪਏ ਮਹੀਨਾ ਤੇ ਸਾਲ ਵਿੱਚ 8 ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ।

ਸਿੱਧੂ ਵੱਲੋਂ ਵਿਦਿਆਰਥਣਾਂ ਨੂੰ 20 ਹਜ਼ਾਰ ਰੁਪਏ, ਟੈਬਲੇਟ, ਸਕੂਟੀ, ਔਰਤਾਂ ਨੂੰ ਮੁਫਤ ਸਿਲੰਡਰਾਂ ਸਣੇ ਵੱਡੇ ਐਲਾਨ (ਫਾਇਲ ਫੋਟੋ)

 • Share this:
  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਐਲਾਨ ਕੀਤੇ ਹਨ। ਬਰਨਾਲਾ ਦੇ ਭਦੌੜ ਵਿਚ ਰੈਲੀ ਦੌਰਾਨ ਸਿੱਧੂ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਪੰਜਵੀਂ ਜਮਾਤ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ 10ਵੀਂ ਜਮਾਤ ਪਾਸ ਵਿਦਿਆਰਥਣਾਂ ਨੂੰ 15 ਹਜ਼ਾਰ ਰੁਪਏ ਅਤੇ 12ਵੀਂ ਜਮਾਤ ਪਾਸ ਵਿਦਿਆਰਥਣਾਂ ਲਈ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

  ਉਨ੍ਹਾਂ ਕਿਹਾ ਹੈ ਕਿ ਹਰ ਘਰੇਲੂ ਔਰਤ ਨੂੰ 2000 ਰੁਪਏ ਮਹੀਨਾ ਤੇ ਸਾਲ ਵਿੱਚ 8 ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਜੇਕਰ ਕੁੜੀਆਂ 12ਵੀਂ ਤੋਂ ਅੱਗੇ ਪੜ੍ਹਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਟੈਬਲੇਟ ਦਿੱਤੀ ਜਾਵੇਗੀ।

  ਨਵਜੋਤ ਸਿੱਧੂ ਨੇ ਤੀਜਾ ਐਲਾਨ ਕਰਦਿਆਂ ਕਿਹਾ ਕਿ ਕਾਲਜ ਜਾਣ ਵਾਲੀਆਂ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਕੂਟੀ ਦਿੱਤੀ ਜਾਵੇਗੀ।

  ਇਸ ਦੇ ਨਾਲ ਹੀ ਉਨ੍ਹਾਂ ਚੌਥਾ ਐਲਾਨ ਕਰਦਿਆਂ ਕਿਹਾ ਕਿ ਜ਼ਮੀਨ ਜਾਇਦਾਦ ਲੜਕੀਆਂ ਤੇ ਔਰਤਾਂ ਦੇ ਨਾਂ ਕਰਵਾਉਣ ਲਈ ਕੋਈ ਰਜਿਸਟਰੀ ਖਰਚ ਨਹੀਂ ਲਿਆ ਜਾਵੇਗਾ।

  ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸਾਰੇ 28 ਜ਼ਿਲ੍ਹਿਆਂ ਵਿੱਚ ਔਰਤਾਂ ਤੇ ਧੀਆਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਤੋਂ ਦਿੱਤਾ ਜਾਵੇਗਾ।

  ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਦੋ ਮਹਿਲਾ ਕਮਾਂਡੋ ਬਟਾਲੀਅਨਾਂ ਬਣਾਈਆਂ ਜਾਣਗੀਆਂ ਤਾਂ ਜੋ ਔਰਤਾਂ ਤੇ ਧੀਆਂ ਸੁਰੱਖਿਅਤ ਰਹਿ ਸਕਣ।
  Published by:Gurwinder Singh
  First published: