• Home
 • »
 • News
 • »
 • punjab
 • »
 • NAVJOT SIDHU SAID THAT PUNJAB WAS MOVING TOWARDS CIVIL WAR

VIDEO: ਸਿੱਧੂ ਦਾ ਵੱਡਾ ਬਿਆਨ, ਸਿਵਲ ਵਾਰ ਵੱਲ ਵਧ ਰਿਹਾ ਪੰਜਾਬ

ਨਵਜੋਤ ਸਿੱਧੂ ਨੇ ਪੰਜਾਬ ਦੇ ਆਰਥਿਕ ਹਾਲਾਤ ਨੂੰ ਲੈਕੇ ਵੱਡਾ ਬਿਆਨ ਦਿੱਤਾ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਨਾ ਲਾਹਿਆ ਗਿਆ ਤਾਂ ਸੂਬੇ ਚ ਸਿਵਲ ਵਾਰ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ।

VIDEO: ਸਿੱਧੂ ਦਾ ਵੱਡਾ ਬਿਆਨ, ਸਿਵਲ ਵਾਰ ਵੱਲ ਵਧ ਰਿਹਾ ਪੰਜਾਬ( ਫਾਈਲ ਫੋਟੋ)

VIDEO: ਸਿੱਧੂ ਦਾ ਵੱਡਾ ਬਿਆਨ, ਸਿਵਲ ਵਾਰ ਵੱਲ ਵਧ ਰਿਹਾ ਪੰਜਾਬ( ਫਾਈਲ ਫੋਟੋ)

 • Share this:
  ਚੰਡੀਗੜ੍ਹ :ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਆਰਥਿਕ ਹਾਲਾਤ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਨਾ ਲਾਹਿਆ ਗਿਆ ਤਾਂ ਸੂਬੇ ਵਿੱਚ ਸਿਵਲ ਵਾਰ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਸਿੱਧੂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਦਿਆਂ ਇਹ ਬਿਆਨ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਆਮਦਨੀ ਦੇ ਸਰੋਤ ਖਤਮ ਹੋ ਰਹੇ ਅਤੇ ਅਸੀਂ ਕਰਜ਼ਾ ਲੈਕੇ ਕਰਜ਼ਾ ਮੋੜ ਰਹੇ ਹਾਂ, ਜੇ ਇਹੀ ਸਥਿਤੀ ਰਹੀ ਤਾਂ ਪੰਜਾਬ ਰਹਿਣ ਲਾਇਕ ਨਹੀਂ ਰਹੇਗਾ।

  ਉਨ੍ਹਾਂ ਕਿਹਾ ਕਿ 24 ਫੀਸਦ ਸੂਬੇ ਦੀ ਕੁੱਲ ਇਨਕਮ ਵਿਆਜ਼ ਵਿੱਚ ਜਾ ਰਹੀ ਹੈ। ਅਸੀਂ ਕਰਜ਼ਾ ਲੈ ਕੇ ਕਰਜ਼ਾ ਖ਼ਤਮ ਕਰ ਰਹੇ ਹਾਂ। ਸਿੱਧੂ ਨੇ ਕਿਹਾ ਕਿ ਸੂਬੇ ਦੇ ਨਿੱਜੀ ਸਰੋਤਾਂ ਦਾ ਲਾਭ ਕਿਸੇ ਨਿੱਜੀ ਜੇਬ੍ਹਾਂ 'ਚ ਜਾ ਰਿਹਾ ਹੈ ਤੇ ਕਰਜ਼ਾ ਲੈ ਕੇ ਕਰਜ਼ਾ ਮੋੜਿਆ ਜਾ ਰਿਹਾ ਹੈ।

  ਉਨ੍ਹਾਂ ਨੇ ਕਿਹਾ, "ਇਹ ਬੜੇ ਖ਼ਤਰਨਾਕ ਹਾਲਾਤ ਹਨ, ਇਸ 'ਤੇ ਠੱਲ੍ਹ ਨਾ ਪਾਈ ਗਈ ਤਾਂ ਪੰਜਾਬ ਸਿਵਲ ਵਾਰ ਵੱਲ ਵੱਧ ਜਾਵੇਗਾ। ਇਹ ਸੂਬਾ ਰਹਿਣ ਜੋਗਾ ਨਹੀਂ ਰਹੇਗਾ।"

  ਦੂਜੇ ਪਾਸੇ ਬੀਜੇਪੀ ਆਗੂ ਅਨੀਲ ਸਰੀਨ ਨੇ ਕਿਹਾ ਨਵਜੋਤ ਸਿੱਧੂ ਦੇ ਬਿਆਨ ਤੇ ਕਿਹਾ ਕਿ ਜੋ ਅੱਜ ਹਲਾਤ ਪੈਦਾ ਹੋਏ ਨੇ ਉਹ ਕਾਂਗਰਸ ਦੀ ਆਪਣੀ ਵਜੇ ਕਰ ਕੇ ਹੋਏ ਨੇ। ਕਾਂਗਰਸ ਨੇ ਦੇਸ਼ ਦਾ ਕਰਜ਼ਾ 2 ਲੱਖ ਕਰੋੜ ਤੋਂ ਵੱਧਾ ਕੇ 3 ਲੱਖ ਕਰੋੜ ਕਰ ਦਿੱਤਾ। ਸਰੀਨ ਨੇ ਕਿਹਾ ਕਿ ਸਿੱਧੂ ਹੁਣ ਆਰਥਿਕ ਤੰਗੀ ਦੀ ਗੱਲ ਕਰ ਰਹੇ ਨੇ ਪਿਛਲੇ 5 ਸਾਲ ਉਹ ਕਿੱਥੇ ਸੀ।

  ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਸਰਕਾਰੀ ਪੈਸਾ ਸਰਕਾਰ ਕੋਲ ਆਉਣਾ ਸੀ, ਉਹ ਕਾਂਗਰਸ ਦੇ ਮੰਤਰੀਆਂ ਨੇ ਆਪਣੇ ਨਿੱਜੀ ਸਵਾਰਥਾ ਲਈ ਵਰਤਦੇ ਰਹੇ ਤੇ ਕਾਂਗਰਸ ਦੇ ਮੰਤਰੀਆਂ ਨੇ ਆਪ ਖਜ਼ਾਨਾ ਲੁੱਟਿਆ ਹੈ ਤੇ ਹੁਣ ਖਜ਼ਾਨਾ ਕਿੱਥੋ ਭਰਨਗੇ।
  Published by:Sukhwinder Singh
  First published: