• Home
 • »
 • News
 • »
 • punjab
 • »
 • NAVJOT SIDHU SAYS KEJRIWAL SHOULD NOT GIVE LOLLIPOPS STATE WHERE BUDGET FOR ANNOUNCEMENTS WILL COME FROM AK

ਕੇਜਰੀਵਾਲ ਲਾਲੀਪੌਪ ਨਾ ਦੇਵੇ, ਇਹ ਦੱਸੇ ਕਿ ਐਲਾਨਾਂ ਲਈ ਬਜਟ ਕਿੱਥੋਂ ਆਵੇਗਾ: ਸਿੱਧੂ

ਸਿੱਧੂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਹ 26 ਲੱਖ ਨੌਕਰੀਆਂ, ਹਰ ਇੱਕ ਔਰਤ ਨੂੰ ਪ੍ਰਤੀ ਮਹੀਨਾ ਇੱਕ 1000 ਰੁਪਏ ਦੇਣ ਅਤੇ ਲੋਕਾਂ ਨੂੰ 2 ਕਿਲੋਵਾਟ ਤੱਕ ਮੁਫਤ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ। ਸਿੱਧੂ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਕੁਲ ਬਜਟ 1 ਲੱਖ 10 ਹਜ਼ਾਰ ਕਰੋੜ ਰੁਪਏ ਬਣਦਾ ਹੈ ਪਰ ਸੂਬੇ ਦਾ ਬਜਟ 72 ਹਜ਼ਾਰ ਕਰੋੜ ਹਨ। ਪਰ ਪਹਿਲਾਂ ਉਹ ਇਹ ਦੱਸਣ ਕਿ ਇਨ੍ਹਾਂ ਸਾਰਿਆਂ ਵਾਅਦਿਆਂ ਨੂੰ ਪੂਰਾ ਕਰਨ ਲਈ ਬਜਟ ਕਿੱਥੋਂ ਲਿਆਵੋਗੇ।

 ਕੇਜਰੀਵਾਲ ਲਾਲੀਪੌਪ ਨਾ ਦੇਵੇ, ਇਹ ਦੱਸੇ ਕਿ ਐਲਾਨਾਂ ਲਈ ਬਜਟ ਕਿੱਥੋਂ ਆਵੇਗਾ: ਸਿੱਧੂ (file photo)

ਕੇਜਰੀਵਾਲ ਲਾਲੀਪੌਪ ਨਾ ਦੇਵੇ, ਇਹ ਦੱਸੇ ਕਿ ਐਲਾਨਾਂ ਲਈ ਬਜਟ ਕਿੱਥੋਂ ਆਵੇਗਾ: ਸਿੱਧੂ (file photo)

 • Share this:
  ਚੰਡੀਗੜ੍ਹ-  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਉਤੇ ਤਿੱਖਾ ਹਮਲਾ ਕੀਤਾ ਹੈ। ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧੇ ਹੋਏ ਨੇ ਕਿਹਾ ਕਿ ਉਹ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਲੋਕਾਂ ਨੂੰ ਹਰ ਵਾਰ ਨਵਾਂ ਲਾਲੀਪੌਪ ਦਿੰਦੇ ਹਨ। ਸਿੱਧੂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਹ 26 ਲੱਖ ਨੌਕਰੀਆਂ, ਹਰ ਇੱਕ ਔਰਤ ਨੂੰ ਪ੍ਰਤੀ ਮਹੀਨਾ ਇੱਕ 1000 ਰੁਪਏ ਦੇਣ ਅਤੇ ਲੋਕਾਂ ਨੂੰ 2 ਕਿਲੋਵਾਟ ਤੱਕ ਮੁਫਤ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ। ਸਿੱਧੂ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਕੁਲ ਬਜਟ 1 ਲੱਖ 10 ਹਜ਼ਾਰ ਕਰੋੜ ਰੁਪਏ ਬਣਦਾ ਹੈ ਪਰ ਸੂਬੇ ਦਾ ਬਜਟ 72 ਹਜ਼ਾਰ ਕਰੋੜ ਹਨ। ਪਰ ਪਹਿਲਾਂ ਉਹ ਇਹ ਦੱਸਣ ਕਿ ਇਨ੍ਹਾਂ ਸਾਰਿਆਂ ਵਾਅਦਿਆਂ ਨੂੰ ਪੂਰਾ ਕਰਨ ਲਈ ਬਜਟ ਕਿੱਥੋਂ ਲਿਆਵੋਗੇ।

  ਸਿੱਧ ਨੇ ਟਵਿਟ ਕੀਤਾ ਕਿ ਸਕੀਮਾਂ ਸਿਰਫ਼ ਕ੍ਰੈਡਿਟ ਲੈਣ ਲਈ ਬਣਾਈਆਂ ਜਾਂਦੀਆਂ ਹਨ, ਪ੍ਰਚਲਿਤ ਮੰਗਾਂ ਪ੍ਰਤੀ ਤੇਜ਼ ਰਫ਼ਤਾਰ ਪ੍ਰਤੀਕਿਰਿਆ, ਸ਼ਾਸਨ ਅਤੇ ਆਰਥਿਕਤਾ ਬਾਰੇ ਸੋਚੇ ਬਿਨਾਂ। ਇਤਿਹਾਸ ਦੱਸਦਾ ਹੈ ਕਿ ਲੋਕਪ੍ਰਿਯ ਉਪਾਅ ਸਿਰਫ ਲੰਬੇ ਸਮੇਂ ਲਈ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੱਚੇ ਨੇਤਾ ਲਾਲੀਪਾਪ ਨਹੀਂ ਦੇਣਗੇ ਪਰ ਸਮਾਜ ਅਤੇ ਆਰਥਿਕਤਾ ਦੀ ਨੀਂਹ ਬਣਾਉਣ 'ਤੇ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਕ੍ਰੈਡਿਟ ਗੇਮਜ਼ ਨਹੀਂ ਚੱਲਦੀਆਂ, ਉਹ ਸਮਾਜ 'ਤੇ ਕਰਜ਼ੇ ਅਤੇ ਨਿਰਾਸ਼ਾਜਨਕ ਆਰਥਿਕ ਵਿਕਾਸ ਦਾ ਹੋਰ ਸਮਾਨ ਪਾ ਦਿੰਦੀਆਂ ਹਨ। ਪੰਜਾਬ ਨੂੰ ਨੀਤੀ-ਆਧਾਰਿਤ ਮੁਕਤੀ ਦੀ ਲੋੜ ਹੈ ਅਤੇ ਜਲਦੀ ਹੀ ਹਰ ਪੰਜਾਬੀ ਅਮੀਰ ਅਤੇ ਖੁਸ਼ਹਾਲ ਹੋਵੇਗਾ ਜਿਵੇਂ ਅਸੀਂ ਪਹਿਲੇ ਸਮਿਆਂ ਵਿੱਚ ਸੀ। ਪੰਜਾਬ ਮਾਡਲ ਹੀ ਅੱਗੇ ਹੈ !!


  ਸਿੱਧੂ ਨੇ ਅੱਗੇ ਕਿ ਕਿਹਾ ਕਿ ਅਸੀਂ ਕੇਬਲ ਮਾਫੀਆ ਅਤੇ ਰੇਤ ਮਾਫੀਆ ਉਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੇ ਹਾਂ। ਨਵਜੋਤ ਸਿਧੂ ਨੇ ਕਿਹਾ ਕਿ ਪੰਜਾਬ ਲਈ ਉਹ ਆਪਣੀ 13 ਨੁਕਾਤੀ ਪ੍ਰੋਗਰਾਮ ਦਾ ਐਲਾਨ ਛੇਤੀ ਕਰਨਗੇ। ਇਨ੍ਹਾਂ ਸਭ ਦਾ ਐਲਾਨ ਉਦੋ ਹੋਵੇਗਾ ਜਦੋਂ ਉਹ ਆਪਣੇ ਬੌਸ ਰਾਹੁਲ, ਅਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਨੂੰ ਹੁਕਮ ਦੇਣਗੇ।  ਉਹ ਆਪਣੇ ਪ੍ਰੋਗਰਾਮਾਂ ਲੈ ਕੇ ਉਨ੍ਹਾਂ ਕੋਲ ਜਾਣਗੇ।
  Published by:Ashish Sharma
  First published: