ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 'ਆਪ' ਸਰਕਾਰ 'ਤੇ ਮੁੜ ਸ਼ਬਦੀ ਵਾਰ ਕੀਤੇ ਹਨ। ਸਿੱਧੂ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਇਕ ਮੌਕਾ 'ਆਪ' ਨੂੰ ਨਾ ਦਿਨੇ ਲਾਈਟ ਨਾ ਰਾਤ ਨੂੰ। ਉਨ੍ਹਾਂ ਨੇ ਸਾਰੇ ਐੱਸ.ਡੀ.ਓ. ਅਤੇ ਜੇ.ਈ. ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ ਜੀ.ਜੀ.ਐੱਸ.ਟੀ.ਪੀ. ਰੋਪੜ ਥਰਮਲਾਂ ਅਤੇ ਯੂਨਿਟਾਂ ਦੇ ਖਰਾਬ ਹੋਣ ਬਾਰੇ ਅਨਾਊਸਮੈਂਟ ਕਰਵਾਉਣ ਕਿ ਥਰਮਲਾਂ ਦੇ ਬੰਦ ਹੋਣ ਨਾਲ ਇਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ।
एक मौका आप को न दिन में बिजली ना रात को…
Massive power cuts in Punjab… Less than two hours electricity for farmers… Recent circular by PSPCL to its employees… It’s not as bad as it looks, it’s worse… pic.twitter.com/fYqiwOrcz9
— Navjot Singh Sidhu (@sherryontopp) April 28, 2022
ਕਾਬਲੇਗੌਰ ਹੈ ਕਿ ਪੰਜਾਬ ਵਿੱਚ ਬਿਜਲੀ ਦੀ 7300 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ ਉਤਪਾਦਨ 4000 ਮੈਗਾਵਾਟ ਹੋ ਰਿਹਾ। ਪਾਵਰਕੌਮ ਨੇ ਬਾਹਰੋਂ ਖਰੀਦੀ 3000 ਮੈਗਾਵਾਟ ਬਿਜਲੀ ਖਰੀਦੀ ਹੈ। 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾ ਰਹੀ ਹੈ। ਨਤੀਜੇ ਵਜੋਂ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ ਵਿੱਚ ਅਣ-ਅਧਾਰਿਤ ਬਿਜਲੀ ਕੱਟਾਂ ਦਾ ਸਹਾਰਾ ਲੈ ਰਹੀ ਹੈ।ਪੰਜਾਬ ਵਿੱਚ ਰੋਜ਼ਾਨਾ 4-5 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Electricity, Navjot Sidhu, Powercut