• Home
  • »
  • News
  • »
  • punjab
  • »
  • NAVJOT SIDHU TWEETS ABOUT HEARING ON STF REPORT ON HIGH PROFILE DRUG CASE

STF ਰਿਪੋਰਟ 'ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਹੀ ਵੱਡੀ ਗੱਲ

ਬਹੁਚਰਚਿਤ ਡਰੱਗ ਕੇਸ ਤੇ ਅੱਜ ਤੋਂ ਹਾਈਕੋਰਟ 'ਚ ਸੁਣਵਾਈ ਬਾਰੇ STF ਰਿਪੋਰਟ ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ।

STF ਰਿਪੋਰਟ 'ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਸਿੱਧੂ  ਦਾ ਟਵੀਟ, ਕਹੀ ਵੱਡੀ ਗੱਲ (ਫਾਇਲ ਫੋਟੋ)

STF ਰਿਪੋਰਟ 'ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ (ਫਾਇਲ ਫੋਟੋ)

  • Share this:
    ਚੰਡੀਗੜ੍ਹ :  ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਤੇ ਅੱਜ ਤੋਂ ਹਾਈਕੋਰਟ 'ਚ ਰੈਗੂਲਰ ਸੁਣਵਾਈ ਹੋਵੇਗੀ। ਨਵੀਂ ਬੈਂਚ STF ਦੀ ਰਿਪੋਰਟ ਤੇ ਤਕਰੀਰਾਂ ਸੁਣੇਗੀ । ਜਸਟਿਸ ਅਜੇ ਤਿਵਾਰੀ ਦੇ ਵੱਖ ਹੋਣ ਤੋਂ ਬਾਅਦ ਚੀਫ ਜਸਟਿਸ ਨੇ ਨਵੀਂ ਬੈਂਚ ਕੋਲ ਕੇਸ ਭੇਜਿਆ ਹੈ। ਦਰਅਸਲ 1 ਸਤੰਬਰ ਨੂੰ ਜਸਟਿਸ ਅਜੇ ਤਿਵਾਰੀ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ। ਐਡਵੋਕੇਟ ਨਵਕਿਰਨ ਸਿੰਘ ਨੇ ਜਲਦ ਸੁਣਵਾਈ ਦੀ ਅਰਜ਼ੀ ਦਿੱਤੀ ਸੀ। ਚੀਫ ਜਸਟਿਸ ਨੇ ਹੁਣ ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਦੇ ਕੋਲ ਹੁਣ ਇਸ ਕੇਸ ਨੂੰ ਸੁਣਵਾਈ ਲਈ ਭੇਜ ਦਿੱਤਾ ਹੈ, ਜਿਸ ਤੇ ਬੈਂਚ ਅੱਜ ਨੂੰ ਸੁਣਵਾਈ ਕਰੇਗਾ।

    STF ਰਿਪੋਰਟ ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ STF ਦੀ ਰਿਪੋਰਟ ਢਾਈ ਸਾਲਾਂ ਦੀ ਦੇਰੀ ਤੋਂ ਬਾਅਦ ਮੁੜ ਬੰਦ ਪਈਆਂ ਫਾਈਲਾਂ ਚੋਂ ਬਾਹਰ ਨਿਕਲੇਗੀ। ਅਦਾਲਤ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਮੁੱਖ ਮੁਲਜ਼ਮਾਂ ਦੇ ਨਾਂਅ ਦੱਸੇ ਜਾਣਗੇ, ਜੋਕਿ ਪੰਜਾਬ ਦੇ ਨੌਜਵਾਨਾਂ ਅਤੇ ਮਾਂਵਾਂ ਦੀ ਪਹਿਲੀ ਜਿੱਤ ਹੋਵੇਗੀ। ਉਮੀਦ ਹੈ ਕਿ ਮੁਲਜ਼ਮਾਂ ਨੂੰ ਅਜਿਹੀ ਸਜ਼ਾ ਮਿਲੇਗੀ, ਜੋ ਆਉਂਦੀਆਂ ਪੀੜੀਆਂ ਵੀ ਯਾਦ ਰੱਖਣਗੀਆਂ।

    ਦਰਅਸਲ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਕੇਸ ਚ ਜਲਦ ਸੁਣਵਾਈ ਕਰਨ ਦੀ ਅਰਜੀ ਦਿੱਤੀ ਸੀ।  ਇਸ ਤੋਂ ਪਹਿਲਾਂ ਇਸ ਅਰਜ਼ੀ ਤੇ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾਰੀ ਦੀ ਸਪੈਸ਼ਲ ਬੈਂਚ ਚ ਸੁਣਵਾਈ ਚੱਲ ਰਹੀ ਸੀ।
    Published by:Sukhwinder Singh
    First published: