ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ 'ਚ ਵਾਪਸੀ ਦੀ ਚਰਚਾ, ਸਿੱਧੂ 'ਤੇ ਡੋਰੇ ਪਾ ਰਹੇ ਸਿਆਸਤਦਾਨ

News18 Punjabi | News18 Punjab
Updated: January 29, 2020, 1:30 PM IST
share image
ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ 'ਚ ਵਾਪਸੀ ਦੀ ਚਰਚਾ, ਸਿੱਧੂ 'ਤੇ ਡੋਰੇ ਪਾ ਰਹੇ ਸਿਆਸਤਦਾਨ

  • Share this:
  • Facebook share img
  • Twitter share img
  • Linkedin share img
ਕਰਤਾਰਪੁਰ ਕੋਰੀਡੋਰ (kartarpur Corridor) ਖੁੱਲਣ ਤੋਂ ਬਾਅਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਸੇਂਟਰ ਪੁਆਇੰਟ ਮੰਨੇ ਜਾਣ ਲੱਗ ਪਏ ਹਨ। ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੱਧੂ (Navjot singh sidhu) ਦੀ ਮੰਗ ਕਾਫੀ ਵਧ ਗਈ ਹੈ। ਪੰਜਾਬ ਦੀ ਸੱਤਾ ਦਾ ਸੰਗਰਾਮ ਬੇਸ਼ਕ ਦੋ ਸਾਲ ਬਾਅਦ 2022 ’ਚ ਛਿੜੇਗਾ ਪਰ ਕਈ ਸਿਆਸੀ ਦਲਾਂ ਨੇ ਹੁਣ ਤੋਂ ਹੀ ਸਿੱਧੂ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸਾਲ 2022 ’ਚ ਹੋਣ ਵਾਲੀ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਵੀ ਨਜ਼ਰ ਸਿੱਧੂ ਤੇ ਬਣੀ ਹੋਈ ਹੈ। ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਸਿਲਸਿਲੇ ਤੇ ਪਾਰਟੀ ਜਲਦ ਹੀ ਸਿੱਧੂ ਨਾਲ ਗੱਲ ਕਰ ਸਕਦੀ ਹੈ। ਇਹ ਵੀ ਚਰਚਾ ਇਹ ਵੀ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੜ ਤੋਂ ਕੈਬਿਨੇਟ ਵਿੱਚ ਜਗ੍ਹਾ ਮਿਲ ਸਕਦੀ ਹੈ।

ਟਕਸਾਲੀਆਂ ਵੱਲੋਂ ਵੀ ਕੀਤੀ ਜਾ ਰਹੀ ਪੂਰੀ ਕੋਸ਼ਿਸ਼


ਦੂਜੇ ਪਾਸੇ ਅਕਾਲੀ ਦਲ ਤੋਂ ਵੱਖ ਹੋਕੇ ਨਵੀਂ ਪਾਰਟੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਨੇਤਾ ਵੀ ਨਵਜੋਤ ਸਿੱਧੂ ਨੂੰ ਆਪਣੇ ਵੱਲ ਨੂੰ ਲਿਆਉਣ ਦੀ ਪੁਰੀ ਜਦੋ ਜਹਿਦ ’ਚ ਹਨ। ਪਾਰਟੀ ਦੇ ਪ੍ਰਧਾਨ ਰੰਜੀਤ ਸਿੰਘ ਬਰਹਮਪੁਰਾ ਵੱਲੋਂ ਨਵਜੋਤ ਸਿੱਧੂ ਨੂੰ ਖੁਸ਼ ਕਰਨ ਲਈ ਸਾਲ 2022 ਦੇ ਨਤੀਜੇ ਵੀ ਐਲਾਨ ਕਰ ਦਿੱਤੇ ਹਨ। ਹਾਲਾਂਕਿ ਇਸ ਪਾਰਟੀ ਤੋਂ ਤਾਲੁਕ ਰੱਖਣ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਇਸ ਗੱਲ ਤੇ ਕੋਈ ਇਤਬਾਰ ਨਹੀਂ ਹੈ ਕਿ ਮੌਜੂਦਾ ਦੌਰ ਚ ਨਵਜੋਤ ਸਿੰਘ ਸਿੱਧੂ ਦੀ ਜੋ ਵੀ ਪ੍ਰਸਿੱਧੀ ਹੈ ਉਹ ਦੋ ਸਾਲ ਬਾਅਦ ਵੀ ਰਹੇਗੀ। ਸੇਵਾ ਸਿੰਘ ਸੇਖਵਾਂ ਦੀ ਦਲੀਲ ਹੈ ਕਿ ਸਿਆਸਤ ਚ ਉਲਟਫੇਰ ਤਾਂ ਦਿਨ ਰਾਤ ਚ ਹੀ ਹੋ ਜਾਂਧੇ ਹਨ। ਫਿਰ ਦੋ ਸਾਲ ਬਾਅਦ ਦੀ ਕੀ ਗਰੰਟੀ ਹੋਵੇਗੀ।

ਆਮ ਆਦਮੀ ਪਾਰਟੀ (AAP) ਵੀ ਪਾ ਰਹੀ ਹੈ ਸਿੱਧੂ ਤੇ ਡੋਰੇ


ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਅਤੇ ਟਕਸਾਲੀ ਨੇਤਾ ਸਿੱਧੂ ਨੂੰ ਆਪਣਾ ਸਿਆਸਤ ਦਾ ਸਹਾਰਾ ਬਣਾਉਣਾ ਚਾਹੁੰਦੇ ਹਨ। ਤਾਂ ਕਾਂਗਰਸ ਵੀ ਸਿੱਧੂ ਨੂੰ ਛੱਡਣ ਲਈ ਤਿਆਰ ਹੈ। ਪਾਰਟੀ ਦੇ ਅੰਦਰ ਹੋਈ ਨਾਰਾਜਗੀ ਸਾਰਿਆਂ ਸਾਹਮਣੇ ਆ ਚੁੱਕੀ ਹੈ। ਪਰ ਤਮਾਮ ਨਰਾਜਗੀਆਂ ਦੇ ਵਿਚਾਲੇ ਕਾਂਗਰਸ ਨੇਤਾ ਨਵਜੋਤ ਸਿੱਧੂ ਨੂੰ ਆਪਣਾ ਪੂਰਾ ਮਾਨ ਸਨਮਾਨ ਦੇਣ ਦੀ ਜਦੋ ਜਹਿਦ ਕਰ ਰਹੇ ਹਨ। ਖੈਰ ਪੰਜਾਬ ਵਿਧਾਨਸਭਾ ਚੋਣਾਂ (Punjab vidhan sabha election) ਨੂੰ ਲੈਕੇ ਅਜੇ ਕਾਫੀ ਸਮੇਂ ਹੈ। ਪਰ ਹੁਣੀ ਤੋਂ ਹੀ ਸਿਆਸਤ ਵੱਲੋਂ ਸਿੱਧੂ ਤੇ ਡੇਰੋ ਪਾਇਆ ਜਾ ਰਿਹਾ ਹੈ ਜਿਸਨੂੰ ਦੇਖਣ ਚ ਕਾਫੀ ਦਿਲਚਸਪ ਹੋਵੇਗਾ ਕਿ ਸਿੱਧੂ ਕਿਸ ਦੇ ਡੋਰੇ ’ਚ ਫਸਦੇ ਹਨ।
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ