ਸਿੱਧੂ ਨੇ ਮੰਗੀ ਪੰਜਾਬ ਪੁਲਿਸ ਤੋਂ ਮੁਆਫੀ, ਕਿਹਾ-ਮੈਂ ਪਹਿਲਾਂ ਵੀ 3 ਵਾਰ ਮੰਗ ਚੁੱਕਿਆਂ

ਸਿੱਧੂ ਨੇ ਮੰਗੀ ਪੰਜਾਬ ਪੁਲਿਸ ਤੋਂ ਮੁਆਫੀ, ਕਿਹਾ-ਮੈਂ ਪਹਿਲਾਂ ਵੀ 3 ਵਾਰ ਮੰਗ ਚੁੱਕਿਆਂ (ਫਾਇਲ ਫੋਟੋ)

 • Share this:
  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੰ ਪੰਜਾਬ ਪੁਲਿਸ ਬਾਰੇ ਮਾੜੀ ਸ਼ਬਦਾਵਲੀ ਲ਼ਈ ਮੁਆਫੀ ਮੰਗੀ ਹੈ।

  ਨਿਊਜ਼ 18 ਨਾਲ ਵਿਸ਼ੇਸ਼ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਵੀ ਤਿੰਨ ਵਾਰ ਮੁਆਫੀ ਮੰਗ ਚੁੱਕੇ ਹਨ।

  ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਮੁੱਖ ਮੰਤਰੀ ਤੋਂ ਮੁਆਫੀ ਮੰਗੀ, ਕੈਪਟਨ ਅਮਰਿੰਦਰ ਤੋਂ ਮੰਗੀ?।

  ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਮੁੱਦੇ ਨੂੰ ਬੇਵਜ੍ਹਾ ਉਭਾਰ ਦਿੱਤਾ ਗਿਆ।

  ਦੱਸ ਦਈਏ ਕਿ ਸਿੱਧੂ ਨੇ ਇਕ ਰੈਲੀ ਦੌਰਾਨ ਕਾਂਗਰਸੀ ਆਗੂ ਦੇ ਮੋਢੇ ਉਤੇ ਹੱਥ ਰੱਖ ਕੇ ਆਖਿਆ ਸੀ-ਵੇਖੋ ਮੁੰਡਾ ਗਾਡਰ ਵਰਗਾ, ਖਗੂੰਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦੇਵੇ।

  ਇਸ ਤੋਂ ਬਾਅਦ ਕਾਫੀ ਵਿਵਾਦ ਭਖਿਆ ਸੀ। ਕਈ ਪੁਲਿਸ ਅਫਸਰਾਂ ਨੇ ਇਸ ਉਤੇ ਇਤਰਾਜ਼ ਜਤਾਇਆ ਸੀ। ਇਥੋਂ ਤੱਕ ਸਿੱਧੂ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਵੀ ਦਾਇਰ ਕੀਤੀ ਗਈ ਸੀ।
  Published by:Gurwinder Singh
  First published: