ਬਠਿੰਡਾ ਵਿਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

News18 Punjab
Updated: July 21, 2019, 12:02 PM IST
ਬਠਿੰਡਾ ਵਿਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

  • Share this:
ਬਠਿੰਡਾ ਵਿਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਪੋਸਟਰਾਂ ਵਿਚ ਸਿੱਧੂ ਦੀ ਪਛਾਣ ਵਜੋਂ ਦੱਸਿਆ ਗਿਆ ਹੈ ਕਿ ''ਇਹ ਆਦਮੀ ਠੋਕੋ ਤਾੜੀ, ਠੋਕੀ ਤਾੜੀ ਕਹਿਣ ਦਾ ਆਦੀ ਹੈ ਤੇ ਮੰਤਰੀ ਦਾ ਅਹੁਦਾ ਨਾ ਮਿਲਣ ਕਾਰਨ ਇਹ ਕਿਤੇ ਰੁੱਸ ਕੇ ਚੱਲਿਆ ਗਿਆ ਹੈ।

ਇਹ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ। ਇਸ ਦਾ ਕੱਦ 5 ਫੁੱਟ 11 ਇੰਚ ਤੇ ਰੰਗ ਸਾਫ਼ ਹੈ। ਗੁਆਚਣ ਵਾਲੇ ਦਿਨ ਇਸ ਨੇ ਨਾਭੀ ਰੰਗ ਦੀ ਪੱਗ ਤੇ ਬਰੋਨ ਰੰਗ ਦੀ ਸ਼ਰਟ ਪਾਈ ਹੋਈ ਸੀ। ਜੇ ਕਿਸੇ ਭੈਣ ਭਰਾ ਨੂੰ ਮਿਲੇ ਤਾਂ ਇਸ ਨੂੰ ਦੱਸੇ ਪਤੇ ਉਤੇ ਪਹੁੰਚਾ ਦਿੱਤਾ ਜਾਵੇ।''

First published: July 21, 2019
ਹੋਰ ਪੜ੍ਹੋ
ਅਗਲੀ ਖ਼ਬਰ