• Home
  • »
  • News
  • »
  • punjab
  • »
  • NAVJOT SINGH SIDHU HAS APPEALED TO PRIME MINISTER NARENDRA MODI WE SHOULD OPEN INDIA PAKISTAN BORDER FOR CROSS BORDER TRADE

ਸਿੱਧੂ ਦੀ PM ਨੂੰ ਅਪੀਲ, ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਭਾਰਤ-ਪਾਕਿ ਬਾਰਡਰ ਵਪਾਰ ਲਈ ਖੋਲ੍ਹੋ

ਆਖਿਆ, ਅਸੀਂ ਵਪਾਰ ਲਈ ਮੁੰਦਰਾ ਬੰਦਰਗਾਹ ਤੋਂ 2100 ਕਿਲੋਮੀਟਰ ਦਾ ਸਫ਼ਰ ਕਿਉਂ ਕਰੀਏ? ਪੰਜਾਬ ਤੋਂ ਕਿਉਂ ਨਹੀਂ, ਜਿੱਥੋਂ ਪਾਕਿਸਤਾਨ ਮਹਿਜ਼ 21 ਕਿਲੋਮੀਟਰ ਦੂਰ ਹੈ।

ਸਿੱਧੂ ਦੀ PM ਨੂੰ ਅਪੀਲ, ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਭਾਰਤ-ਪਾਕਿ ਬਾਰਡਰ ਵਪਾਰ ਲਈ ਖੋਲ੍ਹੋ- ਸਿੱਧੂ

  • Share this:
    ਨਵੀਂ ਦਿੱਲੀ- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਇਕ ਵਾਰ ਫਿਰ ਹੰਗਾਮਾ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਪੰਜਾਬ ਦੀ ਬਿਹਤਰੀ ਚਾਹੁੰਦੇ ਹੋ ਤਾਂ ਸਾਨੂੰ ਸਰਹੱਦ ਪਾਰ ਵਪਾਰ ਲਈ ਭਾਰਤ-ਪਾਕਿਸਤਾਨ ਸਰਹੱਦ ਖੋਲ੍ਹਣੀ ਚਾਹੀਦੀ ਹੈ। ਦਰਅਸਲ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚੇ ਸਨ।

    ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪੰਜਾਬ ਦੀ ਭਲਾਈ ਚਾਹੁੰਦੇ ਹੋ ਤਾਂ ਸਾਨੂੰ ਭਾਰਤ-ਪਾਕਿਸਤਾਨ ਸਰਹੱਦ ਨੂੰ ਸਰਹੱਦ ਪਾਰ ਵਪਾਰ ਲਈ ਖੋਲ੍ਹ ਦੇਣਾ ਚਾਹੀਦਾ ਹੈ। ਅਸੀਂ ਵਪਾਰ ਲਈ ਮੁੰਦਰਾ ਬੰਦਰਗਾਹ ਤੋਂ 2100 ਕਿਲੋਮੀਟਰ ਦਾ ਸਫ਼ਰ ਕਿਉਂ ਕਰੀਏ? ਪੰਜਾਬ ਤੋਂ ਕਿਉਂ ਨਹੀਂ, ਜਿੱਥੋਂ ਪਾਕਿਸਤਾਨ ਮਹਿਜ਼ 21 ਕਿਲੋਮੀਟਰ ਦੂਰ ਹੈ।


    ਸਿੱਧੂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੋਵਾਂ (ਪੰਜਾਬ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ) ਲਈ ਫਾਇਦੇਮੰਦ ਹੋਵੇਗਾ। ਜਦੋਂ ਪੈਸੇ ਵਾਲਿਆਂ ਲਈ ਮੁੰਬਈ-ਕਰਾਚੀ ਰੂਟ ਖੋਲ੍ਹਿਆ ਜਾ ਸਕਦਾ ਹੈ ਤਾਂ ਅੰਮ੍ਰਿਤਸਰ-ਲਾਹੌਰ ਰੂਟ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। ਸਿੱਧੂ ਨੇ ਕਿਹਾ ਕਿ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਕੋਸ਼ਿਸ਼ਾਂ ਨਾਲ ਸੰਭਵ ਹੋ ਸਕਦਾ ਹੈ।
    Published by:Ashish Sharma
    First published:
    Advertisement
    Advertisement