ਵਿਧਾਇਕ ਅਹੁਦੇ ਦੀ ਤਨਖਾਹ ਤੇ ਭੱਤੇ ਵੀ ਨਹੀਂ ਲੈ ਰਹੇ ਨਵਜੋਤ ਸਿੱਧੂ

News18 Punjabi | News18 Punjab
Updated: December 11, 2019, 7:26 PM IST
share image
ਵਿਧਾਇਕ ਅਹੁਦੇ ਦੀ ਤਨਖਾਹ ਤੇ ਭੱਤੇ ਵੀ ਨਹੀਂ ਲੈ ਰਹੇ ਨਵਜੋਤ ਸਿੱਧੂ
ਵਿਧਾਇਕ ਅਹੁਦੇ ਦੀ ਤਨਖਾਹ ਤੇ ਭੱਤੇ ਵੀ ਨਹੀਂ ਲੈ ਰਹੇ ਨਵਜੋਤ ਸਿੱਧੂ

  • Share this:
  • Facebook share img
  • Twitter share img
  • Linkedin share img
ਅਮਨ ਬਰਾੜ

ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੱਧੂ, ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਵੀ ਨਹੀਂ ਲੈ ਰਹੇ ਹਨ। ਪਿਛਲੇ 4 ਮਹੀਨਿਆਂ ਤੋਂ ਨਵਜੋਤ ਸਿੱਧੂ ਨੇ ਆਪਣੀ ਐਮਐਲਏ ਦੀ ਤਨਖਾਹ ਤੇ ਭੱਤੇ ਨਹੀਂ ਲਏ ਹਨ।

ਮੰਤਰੀ ਰਹਿੰਦੇ ਹੋਏ ਸਿੱਧੂ ਨੂੰ ਸਰਕਾਰੀ ਕੋਠੀ ਤੇ ਮੰਤਰੀ ਦੀ ਤਨਖਾਹ ਮਿਲਦੀ ਰਹੀ ਪਰ ਹੁਣ ਵਿਧਾਨ ਸਭਾ ਦੀ ਲੇਖਾ ਸ਼ਾਖਾ ਵੱਲੋਂ ਸਿੱਧੂ ਦੀ ਸੈਲਰੀ ਰੋਕੀ ਹੋਈ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਨੇ ਦੱਸਿਆ ਕਿ ਅਸਲ ਵਿਚ ਨਵਜੋਤ ਸਿੱਧੂ ਦੀ ਤਨਖਾਹ ਰੋਕੀ ਨਹੀਂ ਗਈ ਹੈ। ਬਲਕਿ ਸਿੱਧੂ ਵੱਲੋਂ ਤਨਖਾਹ ਲਈ ਨਹੀਂ ਜਾ ਰਹੀ। ਸਕੱਤਰ ਨੇ ਜਾਣਕਾਰੀ ਦਿੱਤੀ ਕਿ ਸਿੱਧੂ ਦੀ ਤਨਖਾਹ ਇਸ ਲਈ ਖਾਤੇ ਵਿੱਚ ਨਹੀਂ ਗਈ ਕਿਉਂਕਿ ਉਨ੍ਹਾਂ ਨੇ ਡੀਡੀਏ ਦੀ ਫਾਇਲ ਤੇ ਸਾਇਨ ਨਹੀਂ ਕੀਤੇ।
ਨਿਯਮ ਅਨੁਸਾਰ ਹਰ ਵਿਧਾਇਕ ਨੂੰ ਆਪਣੀ ਤਨਖਾਹ ਤੇ ਭੱਤੇ ਲੈਣ ਲਈ ਸਾਇਨ ਕਰਨੇ ਪੈਂਦੇ ਹਨ। ਨਵਜੋਤ ਸਿੱਧੂ ਵੱਲੋਂ ਸੈਲਰੀ ਲਈ ਅਪਲਾਈ ਹੀ ਨਹੀਂ ਕੀਤਾ ਜਾ ਰਿਹਾ। ਹੁਣ ਸਵਾਲ ਹੈ ਕਿ ਸਿੱਧੂ ਅਜੇ ਵੀ ਕੈਪਟਨ ਤੋਂ ਨਾਰਾਜ਼ ਹਨ ਜਾਂ ਸਿੱਧੂ ਸਰਗਰਮ ਸਿਆਸਤ ਤੋਂ ਆਪਣੀ ਬਣਾਈ ਦੂਰੀ ਕਰਕੇ ਹੀ ਸੈਲਰੀ ਨਹੀਂ ਲੈ ਰਹੇ।
First published: December 11, 2019, 7:26 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading