ਚੰਡੀਗੜ੍ਹ: ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ਼ ਮਾਮਲੇ (Road Rage Case Sidhu) ਵਿੱਚ 1 ਸਾਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਸੁਪਰੀਮ ਕੋਰਟ ਤੋਂ ਹਫਤੇ ਦਾ ਸਮਾਂ ਮੰਗਣ ਉਤੇ ਅਕਾਲੀ ਦਲ ਨੇ ਸਿੱਧੂ ਨੇ ਨਿਸ਼ਾਨਾ ਸਾਧਿਆ ਹੈ।
ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕੱਲ ਜਦੋਂ ਸੁਪਰੀਮ ਕੋਰਟ ਨੇ ਸਜ਼ਾ ਦਾ ਐਲਾਨ ਕੀਤਾ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਹਾਥੀ ਉਤੇ ਚੜ ਕੇ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸਿੱਧੂ ਨੇ ਟਵਿਟ ਕੀਤਾ ਸੀ। ਉਹ ਕਾਨੂੰਨ ਦਾ ਹੁਕਮ ਮੰਨਣਗੇ। ਅਕਾਲੀ ਆਗੂ ਪਰ ਹਾਥੀ ਉਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਸਰੰਡਰ ਕਰਨ ਵੇਲੇ ਕਿਉਂ ਉਹਨਾਂ ਦੀ ਚਿੱਤ ਘਾਊ-ਮਾਊ ਕਰਨ ਲੱਗ ਪਿਆ ਹੈ। ਹੁਣ ਕਿੱਥੇ ਗਿਆ ਹੈ ਕਾਨੂੰਨ ਸਿਰ ਮੱਥੇ। ਰਾਤ ਦੇ ਵਪਾਰੀ ਲੱਦੇ ਗਏ। ਇਸ ਤੋਂ ਪਹਿਲਾ ਰਾਣਾ ਗੁਰਜੀਤ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ਉਤੇ ਨਿਸ਼ਾਨੇ ਲਾਏ ਹਨ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਸਵੇਰੇ 10 ਵਜੇ ਸਮਰਪਣ ਕੀਤਾ ਜਾਣਾ ਸੀ, ਜਿਸ ਬਾਰੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਬਾਕਾਇਦਾ ਦੱਸਿਆ ਗਿਆ ਸੀ। ਪਰੰਤੂ ਸਿੱਧੂ ਨੇ ਵਕੀਲ ਰਾਹੀਂ ਅਰਜ਼ੀ ਲਗਾ ਕੇ ਸਮਰਪਣ ਮਾਮਲੇ 'ਚ ਇੱਕ ਹਫ਼ਤੇ ਦੇ ਸਮੇਂ ਦੀ ਮੰਗ ਕੀਤੀ ਹੈ। ਸਿੱਧੂ (Sidhu Appeal to SC for Surrender) ਦੇ ਵਕੀਲ ਨੇ ਅਰਜ਼ੀ ਰਾਹੀਂ ਸੁਪਰੀਮ ਕੋਰਟ ਦੇ ਜੱਜ ਖਾਨਵਿਲਕਰ ਨੂੰ ਮੰਗ ਕੀਤੀ ਹੈ ਕਿ ਸਮਰਪਣ ਮਾਮਲੇ ਦੀ ਸੁਣਵਾਈ ਕੀਤੀ ਜਾਵੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।