ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਕਮੇਟੀ ਮੀਟਿੰਗ, ਸਿੱਧੂ ਹੋਣਗੇ ਸ਼ਾਮਲ


Updated: November 8, 2018, 10:12 AM IST
ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਕਮੇਟੀ ਮੀਟਿੰਗ, ਸਿੱਧੂ ਹੋਣਗੇ ਸ਼ਾਮਲ
ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਲਾਗੂਕਰਨ ਕਮੇਟੀ ਮੀਟਿੰਗ, ਸਿੱਧੂ ਹੋਣਗੇ ਸ਼ਾਮਲ

Updated: November 8, 2018, 10:12 AM IST
ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਜਲਿਆਂ ਵਾਲੇ ਬਾਗ ਦੇ ਸ਼ਤਾਬਦੀ ਸਮਾਗਮ ਦੀ ਰੂਪ ਰੇਖਾ ਉਲੀਕੀ ਜਾਏਗੀ। ਯਾਦਗਾਰੀ ਸਮਾਗਮਾਂ ਸਬੰਧੀ ਬਣੀ ਕੌਮੀ ਲਾਗੂ ਕਰਨ ਕਮੇਟੀ ਵਿੱਚ ਅੱਜ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਵੱਲੋਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਹਿੱਸਾ ਲੈਣਗੇ।

ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਗਲੇ ਸਾਲ 2019 ਵਿਚ ਮਨਾਏ ਜਾਣ ਵਾਲੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਤਾਬਦੀ ਸਮਾਗਮ ਸਬੰਧੀ ਮਨਾਉਣ ਸਬੰਧੀ ਪ੍ਰੋਗਰਾਮ ਨਿਰਧਾਰਿਤ ਕਰਨ ਲਈ ਕੌਮੀ ਲਾਗੂਕਰਨ ਕਮੇਟੀ ਦੀ ਮੀਟਿੰਗ 8 ਨਵੰਬਰ ਨੂੰ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ।

ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਸਿੱਧੂ ਤੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੂੰ ਜਿੰਮੇਵਾਰੀ ਸੌਂਪੀ ਗਈ ਜੋ ਮੀਟਿੰਗ ਵਿਚ ਅਗਲੇ ਸਾਲ ਆ ਰਹੇ ਧਾਰਮਿਕ ਤੇ ਇਤਿਹਾਸਕ ਸਮਾਗਮਾਂ ਨੂੰ ਹੋਰ ਯਾਦਗਾਰ ਬਨਾਉਣ ਲਈ ਰੂਪ ਰੇਖਾ ਉਲੀਕਣਗੇ
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ