Home /News /punjab /

Punjab Election 2022 : ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ; ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ

Punjab Election 2022 : ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ; ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ

Punjab Election 2022 : ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ

Punjab Election 2022 : ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ

Punjab Election 2022 : ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਤ ਸਿੰਘ ਦਾ ਚੇਲਾ ਦੰਗਿਆਂ ਤੋਂ ਮੂੰਹ ਨਹੀਂ ਮੋੜ ਸਕਦਾ। ਅਸੀਂ ਉਨ੍ਹਾਂ ਲੋਕਾਂ ਨਾਲ ਕਿਉਂ ਹੱਥ ਮਿਲਾਈਏ ਜੋ ਆਪਣਾ ਸੱਚ ਛੁਪਾਉਂਦੇ ਹਨ ਅਤੇ ਆਪਣਾ ਨਕਲੀ ਚਿਹਰਾ ਦਿਖਾਉਂਦੇ ਹਨ?

  • Share this:

Punjab Assembly Polls 2022: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ ਅੱਜ ਆਪਣੀ ਪਤਨੀ ਨਵਜੋਤ ਕੌਰ ਸਣੇ ਵੋਟ ਪਾਈ।  ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ  ਤੋਂ ਚੋਣ ਲੜ ਰਹੇ ਹਨ। ਇਸ ਮੌਕੇ  ਨਵਜੋਤ ਸਿੰਘ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵੀ ਲਾਇਆ। ਉਨ੍ਹਾਂ  ਕਿਹਾ ਕਿ ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਕੇਜਰੀਵਾਲ ਆਪਣੇ ਆਪ ਨੂੰ ਭਗਤ ਸਿੰਘ ਦਾ ਚੇਲਾ ਦੱਸਦਾ ਹੈ ਪਰ ਕੀ ਭਗਤ ਸਿੰਘ ਦਾ ਚੇਲਾ ਬਣ ਕੇ ਕੋਈ ਸਮਝੌਤਾ ਹੋਵੇਗਾ।


ਉਨ੍ਹਾਂ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਤ ਸਿੰਘ ਦਾ ਚੇਲਾ ਦੰਗਿਆਂ ਤੋਂ ਮੂੰਹ ਨਹੀਂ ਮੋੜ ਸਕਦਾ। ਅਸੀਂ ਉਨ੍ਹਾਂ ਲੋਕਾਂ ਨਾਲ ਕਿਉਂ ਹੱਥ ਮਿਲਾਈਏ ਜੋ ਆਪਣਾ ਸੱਚ ਛੁਪਾਉਂਦੇ ਹਨ ਅਤੇ ਆਪਣਾ ਨਕਲੀ ਚਿਹਰਾ ਦਿਖਾਉਂਦੇ ਹਨ? ਤੁਸੀਂ ਜਾਣਦੇ ਹੋ ਕਿ ਮੇਰੇ ਵਿਰੋਧੀ ਪੈਸੇ ਇਸ ਲਈ ਵੰਡ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਬੇਹਿਸਾਬ ਪੈਸਾ ਹੈ ਪਰ ਇਹ ਪੈਸਾ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਕੇ ਕਮਾਇਆ ਗਿਆ ਹੈ।

ਕਾਬਲੇਗੌਰ ਹੈ ਕਿ  ਪੰਜਾਬ ਵਿੱਚ ਸਵੇਰੇ 11 ਵਜੇ ਤੱਕ 17.77 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸ਼ੁਰੂ ਵਿੱਚ ਮੱਠੀ ਰਫ਼ਤਾਰ ਤੋਂ ਬਾਅਦ ਵੋਟਿੰਗ ਨੇ ਤੇਜ਼ੀ ਫੜ ਲਈ ਹੈ। ਰਾਤ 9 ਵਜੇ ਤੱਕ ਸਿਰਫ 5 ਫੀਸਦੀ ਵੋਟਿੰਗ ਹੋਈ ਸੀ।

Published by:Ashish Sharma
First published:

Tags: Navjot singh sidhu, Punjab Assembly Polls, Punjab Assembly Polls 2022, Punjab Congress, Punjab Election, Punjab Election 2022