ਕੈਪਟਨ ਨਾਲ ਮਤਭੇਦ ਦਰਮਿਆਨ ਨਵਜੋਤ ਸਿੱਧੂ ਨੇ ਵਿਰੋਧੀਆਂ ਨੂੰ ਲਪੇਟੇ ‘ਚ ਲਿਆ

News18 Punjabi | News18 Punjab
Updated: July 13, 2021, 6:18 PM IST
share image

Navjot Singh Sidhu News: ਸਾਲ 2015 ਵਿਚ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਹੋਈ ਪੁਲਿਸ ਗੋਲੀਬਾਰੀ ਦੇ ਮਾਮਲੇ ਵਿਚ, ਸਿੱਧੂ ਮੁੱਖ ਮੰਤਰੀ 'ਤੇ ਜਾਂਚ ਵਿਚ ਦੇਰੀ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਪੰਜਾਬ ਦੀ ਵਿਰੋਧੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ) ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਰਾਜ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਚੱਲ ਰਹੀ ਲੜਾਈ ਵਿੱਚ ਪਾਰਟੀ ਬਦਲਣ ਦਾ ਇਸ਼ਾਰਾ  ਕਰ ਰਹੇ ਹਨ। ਉਨ੍ਹਾਂ ਟਵੀਟ ਕੀਤਾ, ''Our Opposition singing about me and other loyal Congressmen: -ਜੇ ਤੁਸੀਂ (AAP) ਵਿੱਚ ਆਵੋਗੇ ਤਾਂ ਕੋਈ ਗੱਲ ਨਹੀਂ... ਜੇ ਤੁਸੀਂ ਕਾਂਗਰਸ ਵਿੱਚ ਰਹਿੰਦੇ ਹੋ ਤਾਂ ਇਹ ਮੁਸ਼ਕਲ ਹੋਵੇਗਾ।'

ਪੰਜਾਬ ਵਿੱਚ ਕਾਂਗਰਸ ‘ਚ ਧੜੇਬੰਦੀ ਖ਼ਤਮ ਕਰਨ ਲਈ ਪਾਰਟੀ ਲੀਡਰਸ਼ਿਪ ਦੀਆਂ ਕੋਸ਼ਿਸ਼ਾਂ ਦੇ ਵਿੱਚਕਾਰ, ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਕੁਝ ਦਿਨਾਂ ਬਾਅਦ ਸਿੱਧੂ ਨੇ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਸ੍. ਸਿੱਧੂ ਖੁੱਲੇ ਤੌਰ 'ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਸਾਲ 2015 ਵਿਚ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਹੋਈ ਪੁਲਿਸ ਗੋਲੀਬਾਰੀ ਦੇ ਮਾਮਲੇ ਵਿਚ ਮੁੱਖ ਮੰਤਰੀ 'ਤੇ ਹਮਲਾ ਕਰਕੇ ਜਾਂਚ ਵਿਚ ਦੇਰੀ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 2015 ਦੇ ਪੁਲਿਸ ਫਾਇਰਿੰਗ ਕੇਸ ਦੀ ਜਾਂਚ ਰੱਦ ਕਰਨ ਤੋਂ ਬਾਅਦ ਸਿੱਧੂ ਕੈਪਟਨ ਖਿਲਾਫ ਅਕਸਰ ਹਮਲਾਵਰ ਰਹੇ ਹਨ।

ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਮਤਭੇਦ ਦਰਮਿਆਨ ਇੱਕ ਨਵਾਂ ਦਾਅ ਖੇਡਿਆ ਹੈ। ਇਸ ਵਾਰ ਉਨ੍ਹਾਂ ਨੇ ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ, ਜਿਸ ਵਿੱਚ ਮਾਨ, ਸਿੱਧੂ ਦੀ ਪ੍ਰਸ਼ੰਸਾ ਕਰਦੇ ਦਿਖਾਈ ਦੇ ਰਹੇ ਹਨ। ਸਿੱਧੂ ਨੇ ਕਿਹਾ ਹੈ ਕਿ AAP ਨੇ ਹਮੇਸ਼ਾ ਮੇਰੀ ਤਰੀਫ ਕੀਤੀ, ਇਸ ਪਾਰਟੀ ਨੇ ਮੇਰੇ ਵੱਲੋਂ ਚੁੱਕੇ ਮੁੱਦਿਆਂ ਨੂੰ ਹਮੇਸ਼ਾ ਮਾਨਤਾ ਦਿੱਤੀ।

ਸਿੱਧੂ ਨੇ ਟਵੀਟ ਕੀਤਾ ਹੈ ਕਿ "ਸਾਡੀ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਲਈ ਮੇਰੇ ਵਿਜ਼ਨ ਤੇ ਕੰਮ ਨੂੰ ਪਛਾਣਿਆ ਹੈ। ਭਾਵੇਂ ਉਹ 2017 ਤੋਂ ਪਹਿਲਾਂ ਹੋਵੇ- ਬੇਅਦਬੀ, ਨਸ਼ਿਆਂ, ਕਿਸਾਨੀ ਮੁੱਦਿਆਂ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਦਾ ਮੁੱਦਾ ਮੇਰੇ ਵੱਲੋਂ ਉਠਾਇਆ ਗਿਆ ਜਾਂ ਅੱਜ ਜਦੋਂ ਮੈਂ “ਪੰਜਾਬ ਮਾਡਲ” ਪੇਸ਼ ਕਰਦਾ ਹਾਂ ਤਾਂ ਇਹ ਸਪੱਸ਼ਟ ਹੈ ਕਿ ਉਹ (ਆਪ) ਜਾਣਦੇ ਹਨ, ਅਸਲ ਵਿੱਚ ਕੌਣ ਪੰਜਾਬ ਲਈ ਲੜ ਰਿਹਾ ਹੈ।"
Published by: Ashish Sharma
First published: July 13, 2021, 6:16 PM IST
ਹੋਰ ਪੜ੍ਹੋ
ਅਗਲੀ ਖ਼ਬਰ