Home /News /punjab /

ਨਵਜੋਤ ਸਿੰਘ ਸਿੱਧੂ ਨੇ CM ਬਣਨ ‘ਤੇ ਭਗਵੰਤ ਮਾਨ ਨੂੰ ਦਿੱਤੀਆਂ ਮੁਬਾਰਕਾਂ, ਆਖੀ ਇਹ ਗੱਲ...

ਨਵਜੋਤ ਸਿੰਘ ਸਿੱਧੂ ਨੇ CM ਬਣਨ ‘ਤੇ ਭਗਵੰਤ ਮਾਨ ਨੂੰ ਦਿੱਤੀਆਂ ਮੁਬਾਰਕਾਂ, ਆਖੀ ਇਹ ਗੱਲ...

ਭਗਵੰਤ ਮਾਨ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਕ ਦਿਨ ਬਾਅਦ ਨਵਜੋਤ ਸਿੱਧੂ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਨਾਲ ਹੀ ਸੂਬੇ ਲਈ ਉਨ੍ਹਾਂ ਤੋਂ ਕੁਝ ਉਮੀਦਾਂ ਵੀ ਜ਼ਾਹਰ ਕੀਤੀਆਂ ਹਨ।

 • Share this:

  ਚੰਡੀਗੜ੍ਹ: ਭਗਵੰਤ ਮਾਨ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਕ ਦਿਨ ਬਾਅਦ ਨਵਜੋਤ ਸਿੱਧੂ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਨਾਲ ਹੀ ਸੂਬੇ ਲਈ ਉਨ੍ਹਾਂ ਤੋਂ ਕੁਝ ਉਮੀਦਾਂ ਵੀ ਜ਼ਾਹਰ ਕੀਤੀਆਂ ਹਨ। ਸਿੱਧੂ ਨੇ ਆਪਣੇ ਟਵੀਟ 'ਚ ਲਿਖਿਆ, ''ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੈ ਜਿਸ ਤੋਂ ਕੋਈ ਉਮੀਦ ਨਹੀਂ ਰੱਖਦਾ... ਉਮੀਦਾਂ ਦੇ ਪਹਾੜ ਨਾਲ ਭਗਵੰਤ ਮਾਨ ਪੰਜਾਬ 'ਚ ਐਂਟੀ ਮਾਫੀਆ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਨਗੇ... ਉਮੀਦ ਹੈ ਕਿ ਉਹ ਇਸ ਮੌਕੇ 'ਤੇ ਖਰੇ ਉਤਰਨਗੇ ਅਤੇ ਪੰਜਾਬ ਨੂੰ ਲੋਕ-ਪੱਖੀ ਨੀਤੀਆਂ ਦੇ ਨਾਲ ਪੁਨਰ-ਸੁਰਜੀਤੀ ਦੇ ਰਾਹ 'ਤੇ ਲੈ ਜਾਵੇਗਾ... ਸਭ ਠੀਕ ਰਹੇ।''

  ਬੀਤੇ ਦਿਨ ਭਗਵੰਤ ਮਾਨ ਨੇ 16 ਮਾਰਚ ਨੂੰ ਨਵਾਂਸ਼ਹਿਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਵੀ ਹਨ। ਕਾਰਜਕਾਲ ਦੇ ਹਿਸਾਬ ਨਾਲ ਭਗਵੰਤ ਮਾਨ ਪੰਜਾਬ ਦੇ 25ਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ, “ਇੱਥੇ ਆਉਣ ਦਾ ਇੱਕ ਖਾਸ ਕਾਰਨ ਹੈ। ਇਸ ਤੋਂ ਪਹਿਲਾਂ ਮਹਿਲਾਂ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਹੁਣ ਸਹੁੰ ਚੁੱਕ ਸਮਾਗਮ ਸ਼ਹੀਦਾਂ ਦੇ ਪਿੰਡ ਆ ਗਿਆ ਹੈ। ਜਿਨ੍ਹਾਂ ਨੇ ਸਾਨੂੰ ਇਹ ਦੇਸ਼ ਦਿੱਤਾ ਉਨ੍ਹਾਂ ਨੂੰ ਯਾਦ ਰੱਖੋ, 23 ਮਾਰਚ ਅਤੇ 28 ਸਤੰਬਰ ਨੂੰ ਹੀ ਅਸੀਂ ਥੋੜਾ ਜਿਹਾ ਯਾਦ ਕਰਨਾ ਹੈ। ਉਹ ਸਾਡੇ ਦਿਲ ਵਿੱਚ ਹੈ।"

  ਭਗਵੰਤ ਮਾਨ ਨੇ ਅੱਗੇ ਕਿਹਾ, “ਇਹ ਪਿੰਡ ਮੇਰੇ ਲਈ ਨਵਾਂ ਨਹੀਂ ਹੈ ਅਤੇ ਮੈਂ ਪਹਿਲਾਂ ਵੀ ਕਈ ਵਾਰ ਇੱਥੇ ਆ ਚੁੱਕਾ ਹਾਂ। ਲੋਕਾਂ ਦੇ ਇਸ ਪਿਆਰ ਨੂੰ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ। ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ, ਮੈਂ ਵੀ ਉਨ੍ਹਾਂ ਦਾ ਮੁੱਖ ਮੰਤਰੀ ਹਾਂ ਅਤੇ ਇਹ ਉਨ੍ਹਾਂ ਦੀ ਸਰਕਾਰ ਵੀ ਹੈ।''

  ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਇੱਕ ਸਫਲ ਸਟੈਂਡਅੱਪ ਕਾਮੇਡੀਅਨ ਰਹੇ ਹਨ। ਜਦੋਂ ਉਹ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਵਿੱਚ ਪ੍ਰਤੀਯੋਗੀ ਸੀ ਤਾਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜੱਜ ਦੀ ਕੁਰਸੀ 'ਤੇ ਉਨ੍ਹਾਂ ਦੇ ਸਾਹਮਣੇ ਬੈਠਦੇ ਸਨ। ਇੱਥੋਂ ਤੱਕ ਕਿ ਜਦੋਂ ਸਿਆਸਤ ਦੀ ਗੱਲ ਆਈ ਤਾਂ ਪਾਰਟੀ ਵਿਰੋਧੀ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਸਿੱਧੂ ਉਨ੍ਹਾਂ ਦੇ ਸਾਹਮਣੇ ਸਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ, ਕਾਂਗਰਸ 18 ਸੀਟਾਂ 'ਤੇ ਸਿਮਟ ਗਈ। ਨਵਜੋਤ ਸਿੰਘ ਸਿੱਧੂ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

  Published by:Ashish Sharma
  First published:

  Tags: AAP Punjab, Mohan Bhagwat, Navjot singh sidhu, Punjab politics